Monday, November 2, 2026

ਫਾਰਏਵਰ ਇਨ ਟਚ ਦੇ ਪਰਦਾਰੋਹਨ-2018 ਸਮਾਰੋਹ ਆਯੋਜਿਤ

ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਮਾਮੂਨ ਕੈਂਟ ਵਿਖੇ ਫਾਰਏਵਰ ਇਨ ਟਚ ਦੇ ਪਰਦਾਰੋਹਨ-2018 ਸਮਾਰੋਹ ਮੇਜਰ ਜਰਨਲ ਕੇ ਨਾਰਾਇਣ, PPN1807201809ਜਨਰਲ ਅਫ਼ਸਰ ਕਮਾਡਿੰਗ ਗੁਰਜ ਡਿਵੀਜਨ ਦੀ ਪ੍ਰਧਾਨਗੀ ਵਿੱਚ ਅਤੇ 29 ਆਰ.ਟੀ ਬਿਗ੍ਰੇਡ ਦੇ ਕਮਾਂਡਰ ਬਿਗ੍ਰੇਡਿਅਰ ਵਿਕਰਮ ਸਿੰਘ ਦੀ ਦੇਖ-ਰੇਖ ਵਿੱਚ ਆਯੋਜਿਤ ਕੀਤਾ ਗਿਆ।ਸਮਾਰੋਹ ਵਿੱਚ ਲੈਫਟੀਨੇਟ ਜਰਨਲ ਵਾਈ.ਵੀ.ਕੇ ਮੋਹਨ ਐਸ.ਐਮ.ਵੀ.ਐਸ.ਐਮ ਜਰਨਲ ਅਫ਼ਸਰ ਕਮਾਡਿੰਗ ਰਾਈਜਿੰਗ ਸਟਾਰ ਕੋਰ ਨੇ ਮੁੱਖ ਮਹਿਮਾਨ ਵਜੋਂ ਸਾਮਲ ਹੋ ਕੇ ਸਮਾਰੋਹ ਦਾ ਸ਼ੁੱਭਅਰੰਭ ਕੀਤਾ।ਸਮਾਰੋਹ ਦੋਰਾਨ ਆਰਮੀ ਬ੍ਰਾਂਡ ਅੰਬੇਸਟਰ ਮੇਜਰ  ਜਰਨਲ ਸੁਨੀਲ ਕੁਮਾਰ ਰਾਜਧਾਨ ਕੀਰਤੀ ਚੱਕਰ ਅਤੇ ਦੇਸ ਲਈ ਸੇਵਾ ਕਰਦੇ ਹੋਏ ਅੰਗਦਾਨ ਕਰਨ ਵਾਲੇ ਮੇਜਰ ਦਵਿੰਦਰ ਪਾਲ ਸਿੰਘ, ਕੈਪਟਨ ਸਤਿੰਦਰ ਸਾਂਗਵਾਨ ਅਤੇ ਕੈਪਟਨ ਬਾਨਾ ਸਿੰਘ ਜੀ ਵਿਸ਼ੇਸ ਤੋਰ ਤੇ ਹਾਜ਼ਰ ਹੋਏ।ਮੁੱਖ ਮਹਿਮਾਨ ਵੱਲੋਂ ਸਮਾਰੋਹ ਦੇ ਆਰੰਭ ਵਿੱਚ ਸਮਾਰੋਹ ਨਾਲ ਸਬੰਧਤ ਲੋਗੋ ਲਾਂਚ ਕੀਤਾ ਗਿਆ।
PPN1807201810ਇਸ ਮੋਕੇ ਤੇ ਸੰਬੋਧਨ ਕਰਦਿਆਂ ਲੈਫਟੀਨੇਟ ਜਰਨਲ ਵਾਈ.ਵੀ.ਕੇ ਮੋਹਨ ਐਸ.ਐਮ.ਵੀ.ਐਸ.ਐਮ ਜਰਨਲ ਅਫ਼ਸਰ ਕਮਾਡਿੰਗ ਰਾਈਜਿੰਗ ਸਟਾਰ ਕੋਰ ਨੇ ਕਿਹਾ ਕਿ ਫਾਰਏਵਰ ਇਨ ਟਚ ਦੇ ਪਰਦਾਰੋਹਨ-2018 ਸਮਾਰੋਹ ਆਯੋਜਿਤ ਕੀਤਾ ਗਿਆ ਹੈ ਜੋ ਕਿ ਆਉਂਣ ਵਾਲੇ ਕਰੀਬ ਨਵੰਬਰ ਮਹੀਨੇ ਤੱਕ ਚਲੇਗਾ। ਉਨ੍ਹਾਂ ਕਿਹਾ ਕਿ ਸਮਾਰੋਹ ਕਰਵਾਉਂਣ ਦਾ ਇੱਕ ਹੀ ਉਦੇਸ ਹੈ ਕਿ ਭਾਰਤ ਦੇ 6 ਉੱਤਰੀ ਰਾਜਾਂ ਵਿੱਚ ਰਹਿਣ ਵਾਲੇ ਲਗਭਗ 12 ਹਜਾਰ ਯੁੱਧ ਆਕਸ਼ਮ ਸੈਨਿਕਾਂ ਨਾਲ ਸੰਪਰਕ ਸਥਾਪਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਫ਼ਰਜ ਦੀ ਰਾਹ ਵਿੱਚ ਯੁੱਧ ਆਕਸ਼ਮ ਹੋਏ ਸੈਨਿਕਾਂ ਅਤੇ ਬਹਾਦਰੀ ਨਾਲ ਭਰੇ ਉਨ੍ਹਾਂ ਦੇ ਕਦੇ ਵੀ ਨਾ ਮਰਨ ਵਾਲੇ ਜ਼ਜਬੇ ਨੂੰ ਸਹਰਾਉਂਣ ਦੇ ਲਈ ਸਾਲ 2018 ਨੂੰ ਯੁੱਧ ਆਕਸ਼ਮ ਸੈਨਿਕਾਂ ਦੇ ਸਾਲ ਦੇ ਰੂਪ ਵਿੱਚ ਮਨਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਦੇ ਚਲਦਿਆਂ ਰਾਈਜਿੰਗ ਸਟਾਰ ਦੇ ਵੱਲੋਂ 6 ਉੱਤਰੀ ਰਾਜਾਂ ਵਿੱਚ ਰਹਿਣ ਵਾਲੇ ਯੁੱਧ ਆਕਸ਼ਮ ਸੈਨਿਕਾਂ ਤੱਕ ਪਹੁੰਚਣ ਲਈ ਬਹੁਤ ਸਾਰੇ ਸੰਪਰਕ ਕਾਰਜ ਵਿੱਚ ਨਵੰਬਰ 2018 ਵਿੱਚ ਮਾਮੂਨ ਸੇਨਾ ਸਟੇਸ਼ਨ ਵਿੱਚ ਲਗਭਗ 1500 ਯੁੱਧ ਆਕਸ਼ਮ ਸੈਨਿਕਾਂ ਦੇ ਲਈ ਇਕ ਚਾਰ ਦਿਵਸ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੱਖ ਵੱਖ ਸਥਾਨਾਂ ਦੇ ਲਈ ਤਿੰਨ ਟੀਮਾਂ ਸਾਈਕਲ ਰੈਲੀ ਦੇ ਤੋਰ ਤੇ ਕੰਮ ਕਰਨਗੀਆਂ, ਜਿਨ੍ਹਾਂ ਵਿੱਚ ਇਕ ਟੀਮ ਅਮ੍ਰਿਤਸਰ, ਜਲੰਧਰ ਅਤੇ ਜੋਹਲ ਦੇ ਲਈ ਰਵਾਨਾ ਹੋਵੇਗੀ।ਇਸ ਟੀਮ ਦੇ ਮੈਂਬਰ ਰਸਤੇ ਵਿੱਚ ਆਉਂਣ ਵਾਲੇ ਹਰੇਕ ਖੇਤਰ ਅੰਦਰ ਆਕਸ਼ਮ ਸੈਨਿਕਾਂ ਨਾਲ ਮਿਲਣਗੇ ਉਨ੍ਹਾਂ ਦਾ ਡਾਟਾ ਇਕੱਠਾ ਕਰਨਗੇ ਅਤੇ ਅਗਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ।ਉਨ੍ਹਾਂ ਕਿਹਾ ਕਿ ਪਹਿਲਾ ਆਕਸ਼ਮ ਸੈਨਿਕਾਂ ਨੂੰ ਬਨਾਵਟੀ ਅੰਗਾਂ ਦੇ ਲਈ ਪੂਨਾਂ ਸੈਂਟਰ ਤੱਕ ਜਾਣਾ ਪੈਂਦਾ ਸੀ, ਪਰ ਸੈਨਿਕਾਂ ਦੀਆਂ ਸੁਵਿਧਾਵਾਂ ਨੂੰ ਦੇਖਦੇ ਹੋਏ ਜਲਦੀ ਹੀ ਪੂਨਾਂ ਅਜਿਹੇ ਬਨਾਵਟੀ ਅੰਗਾਂ ਦੇ ਸੈਂਟਰ ਗਵਾਹਟੀ ਅਤੇ ਦਿੱਲੀ ਤੋਂ ਇਲਾਵਾ ਹੋਰ ਸਥਾਨਾਂ ਤੇ ਵੀ ਬਣਾਏ ਜਾ ਰਹੇ ਹਨ। ਉਨ੍ਰਾਂ ਕਿਹਾ ਕਿ ਸਾਡਾ ਮਨੋਰਥ ਹੈ ਕਿ ਦੇਸ ਲਈ ਆਪਣੇ ਅੰਗਦਾਨ ਕਰਨ ਵਾਲੇ ਸੈਨਿਕਾਂ ਅਤੇ ਜੋ ਨੋਜਵਾਨ ਦੇਸ ਦੀ ਰੱਖਿਆ ਕਰਦੇ ਸਹੀਦ ਹੁੰਦੇ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀਆਂ ਪੇ੍ਰਸਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੋਕੇ ਤੇ ਮੁੱਖ ਮਹਿਮਾਨ ਲੈਫਟੀਨੇਟ ਜਰਨਲ ਵਾਈ.ਵੀ.ਕੇ ਮੋਹਨ ਐਸ.ਐਮ.ਵੀ.ਐਸ.ਐਮ ਜਰਨਲ ਅਫ਼ਸਰ ਕਮਾਡਿੰਗ ਰਾਈਜਿੰਗ ਸਟਾਰ ਕੋਰ ਨੇ ਆਕਸ਼ਮ ਸੈਨਿਕ ਜੈ ਰਾਮ, ਚੈਨ ਸਿੰਘ, ਤਿਲਕ ਰਾਜ, ਦੀਵਾਨ ਪਾਲ ਸਿੰਘ, ਗੁਰਸ਼ਰਨ ਸਿੰਘ, ਰਾਜੀਵ ਕੁਮਾਰ ਨੂੰ ਵਹੀਲ ਚੇਅਰ ਅਤੇ ਚੂਨੀ ਲਾਲ, ਵੀਰ ਸਿੰਘ, ਸੁਲੱਖਣ ਸਿੰਘ, ਦਵਿੰਦਰ ਸਿੰਘ ਨੂੰ ਹੇਅਰਿੰਗ ਏਡ ਮਸੀਨਾਂ ਦਿੱਤੀਆ। ਇਸ ਮੋਕੇ ਤੇ ਮੁੱਖ ਮਹਿਮਾਨ ਨੇ ਸਾਈਕਲ ਰੈਲੀ ਨੂੰ ਝੰਡੀ ਦੇ ਕੇ ਰਵਾਨਾਂ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply