ਭੀਖੀ, 21 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਮਾਈ ਭਾਗੋ ਸੰਸਥਾ (ਲੜਕੀਆਂ) ਵਿਖੇ ਚੱਲ ਰਹੇ ਕਿਡਜ਼ੀ ਅਤੇ ਐਮ.ਬੀ ਇੰਟਰਨੈਸ਼ਨਲ ਸਕੂਲ ਰੱਲਾ ਦੇ ਬੱਚਿਆਂ ਲਈ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਵਿੱਚ ਫਨ ਡੇਅ ਦਾ ਆਯੋਜਨ ਕੀਤਾ ਗਿਆ।ਬੱਚਿਆਂ ਨੇ ਪੂਲ ਪਾਰਟੀ ਅਤੇ ਮਨੋਰੰਜਕ ਖੇਡਾਂ ਦਾ ਖੂਬ ਆਨੰਦ ਮਾਣਿਆ। ਅਧਿਆਪਕਾ ਬੰਦਨਾ ਸਿੰਗਲਾ ਨੇ ਦੱਸਿਆ ਕਿ ਫਨ ਡੇਅ ਮੌਕੇ ਨੰਨ੍ਹੇ ਮੁੰਨੇ ਬੱਚਿਆਂ ਲਈ ਪੂਲ ਪਾਰਟੀ, ਸੰਗੀਤ ਅਤੇ ਤਾਲਮਈ ਖੇਡਾਂ ਸਮੇਤ ਵੱਖਖ਼ਵੱਖ ਮਨੋਰੰਜਕ ਕਿਰਿਆਵਾਂ ਦਾ ਪ੍ਰਬੰਧ ਕੀਤਾ ਗਿਆ ਸੀ।ਬੱਚਿਆਂ ਪਾਣੀ ਵਾਲੀਆਂ ਖੇਡਾਂ ਖੇਡ ਕੇ ਖੂਬ ਮਸਤੀ ਕੀਤੀ।ਮਾਈ ਭਾਗੋ ਗਰੁੱਪ ਆਫ ਇੰਸਟੀਚਿਊਟਸ (ਲੜਕੀਆਂ) ਰੱਲਾ ਦੇ ਐਮ.ਡੀ ਕੁਲਦੀਪ ਸਿੰਘ ਖਿਆਲਾ ਅਤੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜਹਰੀ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜਾਈ ਦੇ ਨਾਲਖ਼ਨਾਲ ਖੇਡਾਂ ਅਤੇ ਮਨੋਰੰਜਕ ਕਿਰਿਆਵਾਂ ਵਿੱਚ ਹਿੱਸਾ ਲੈਣਾ ਵੀ ਬਹੁਤ ਜਰੂਰੀ ਹੈ।ਇਸ ਮੌਕੇ ਅਧਿਆਪਕਾ ਗੁਰਕਿਰਨ ਕੌਰ, ਸੁਪ੍ਰਿਆ, ਪ੍ਰਿਅੰਕਾ, ਸੰਦੀਪ, ਸਪਨਾ, ਅਮਨ ਅਤੇ ਰੁਪਿੰਦਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media