ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬ ਸਾਹਿਤ ਸੰਗਮ ਵੱਲੋਂ ਅਰੰਭੇ “ਪੁਸਤਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਹਿਤ
ਮਨਮੋਹਨ ਸਿੰਘ ਬਾਸਰਕੇ ਦੀ ਬਾਲ ਸਾਹਿਤ ਪੁਸਤਕ “ਕੁਕੜੂੰ-ਕੜੂੰ” ਲੋਕ ਅਰਪਿਤ ਕੀਤੀ ਗਈ।ਕਾਮਰੇਡ ਸੋਹਣ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ `ਚ ਏ.ਡੀ.ਸੀ ਰਕੇਸ਼ ਕੁਮਾਰ, ਬੀ.ਡੀ.ਓ ਬਿਕਰਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਾਹਿਤਕ ਸਮਾਗਮ ਦਾ ਆਗਾਜ਼ ਡਾ. ਪ੍ਰਭਜੋਤ ਕੌਰ ਸੰਧੂ ਨੇ ਕੀਤਾ ਅਤੇ ਸ਼ਾਇਰ ਮਲਵਿੰਦਰ ਨੇ ਪੁਸਤਕ ਬਾਰੇ ਰਸਮੀ ਜਾਣਕਾਰੀ ਸਾਂਝੀ ਕੀਤੀ।
ਪੁਸਤਕ `ਤੇ ਵਿਚਾਰ ਚਰਚਾ ਕਰਦਿਆਂ ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਡਾ. ਕੁਲਬੀਰ ਸਿੰਘ ਸੂਰੀ ਨੇ ਕਿਹਾ ਕਿ ਅੱਜ ਦੇ ਬੱਚਿਆਂ ਦੀ ਮਨੋ ਦਸ਼ਾ ਨੂੰ ਸਮਝਦਿਆਂ ਅਜੋਕੇ ਲੇਖਕ ਨੂੰ ਸਾਹਿਤਕ ਸਵੈ-ਪੜਚੋਲ ਕਰਨ ਦੀ ਲੋੜ ਹੈ।ਕਥਾਕਾਰ ਦੀਪ ਦਵਿੰਦਰ ਸਿੰਘ ਨੇ ਚਰਚਾ ਅਧੀਨ ਪੁਸਤਕ ਦੀਆਂ ਕਵਿਤਾਵਾਂ ਦੇ ਹਵਾਲੇ ਨਾਲ ਕਿਹਾ ਕਿ ਬਾਲ ਉਮਰ ਵਿੱਚ ਪੜ੍ਹਿਆ ਗਿਆ ਨਰੋਆ ਸਾਹਿਤ ਹੀ ਮਨੁੱਖ ਨੂੰ ਉਮਰ ਭਰ ਲਈ ਕਿਤਾਬਾਂ ਨਾਲ ਜੋੜਦਾ ਹੈ।ਡਾ. ਇਕਬਾਲ ਕੌਰ ਸੌਂਧ ਨੇ ਪੁਸਤਕ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੀਆਂ ਕਾਵਿ ਪੁਸਤਕਾਂ ਬੱਚਿਆਂ ਅੰਦਰ ਸਾਹਿਜਤਾ ਪੈਦਾ ਕਰਦਿਆਂ ਹਨ। ਮੁਖਤਾਰ ਗਿੱਲ ਅਤੇ ਇੰਦਰਜੀਤ ਬਾਸਰਕੇ ਨੇ ਲੇਖਕ ਨੂੰ ਵਧਾਈ ਦਿੰਦਿਆਂ ਉਸ ਦੇ ਲਿਖਣ ਕਾਰਜ਼ ਦੀ ਸ਼ਲਾਘਾ ਕੀਤੀ। ਸਰਬਜੀਤ ਸਿੰਘ ਸੰਧੂ ਅਤੇ ਧਰਵਿੰਦਰ ਔਲਖ ਨੇ ਆਏ ਅਦੀਬਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਹਰਭਜਨ ਖੇਮਕਰਨੀ, ਹਰਜੀਤ ਸੰਧੂ, ਡਾ. ਮੋਹਣ, ਡਾ. ਹਜ਼ਾਰਾ ਸਿੰਘ ਚੀਮਾ, ਜਸਬੀਰ ਸਿੰਘ ਸੱਗੂ, ਨਿਰਮਲ ਅਰਪਨ, ਡਾ. ਕਸ਼ਮੀਰ, ਮੱਖਣ ਭੈਣੀਵਾਲਾ, ਜਗਤਾਰ ਗਿੱਲ, ਕਲਿਆਣ ਅੰਮ੍ਰਿਤਸਰੀ, ਜਸਬੀਰ ਝਬਾਲ, ਅਤਰ ਸਿੰਘ ਤਰਸਿੱਕਾ, ਡਾ. ਨਿਰੰਜਨ ਸਿੰਘ, ਸੰਤੋਖ ਸਿੰਘ ਸੋਹਲ ਅਤੇ ਮਨਜੀਤ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ `ਚ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media