Friday, August 21, 2026

ਪਿੰਡ ਉਭਾ ਵਿਖ਼ੇ ਗੁਰਬਾਣੀ ਗੁਰੂ ਇਤਿਹਾਸ ਤੇ ਲੰਬੇ ਕੇਸਾਂ ਦੇ ਮੁਕਾਬਲੇ ਕਰਵਾਏ – ਭਾਈ ਅਤਲਾ

PPN2707201803ਭੀਖੀ, 27 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਭਾਈ ਸੁਖਚੈਨ ਸਿੰਘ ਅਤਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ (ਰਜਿ:) ਵੱਲੋਂ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਲੰਬੇ ਸੁੰਦਰ ਕੇਸ ਮੁਕਾਬਲੇ ਪਿੰਡ ਉੱਭਾ ਜਿਲ੍ਹਾ ਮਾਨਸਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏੇ।ਇਸ ਮੁਕਾਬਲੇ ਵਿੱਚ  7 ਤੋਂ 23 ਸਾਲ ਦੀ ਉਮਰ 48 ਬੱਚੇ  ਬੱਚੀਆਂ ਨੇ ਭਾਗ ਲਿਆ ਇਸ ਮੁਕਾਬਲੇ ਵਿੱਚ ਕੁੱਝ ਸਵਾਲ ਸਿਲੇਬਸ ਤੋ ਬਾਹਰੋਂ ਵੀ ਪੁੱਛੇ ਗਏ ਫਾਈਨਲ ਮੁਕਾਬਲਾ 300 ਪਿੰਡਾਂ ਦੇ ਬੱਚਿਆਂ ਦਾ ਮੁਕਾਬਲਾ ਹੋਵੇਗਾ ਫਾਇਨਲ ਵਿੱਚ ਜਿਨ੍ਹਾਂ ਬਚਿਆ ਦੇ 65% ਤੱਕ ਨੰਬਰ ਹੋਣਗੇ ਉਨ੍ਹਾਂ ਬਚਿਆ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਪਿੰਡ ਉਭਾ ਤੋਂ 12 ਵਿਦਿਆਰਥੀ ਫੈਨਲ ਮੁਕਾਬਲੇ ਲਈ ਚੁਣੇ ਗਏ।
 ਇਸ ਮੌਕੇ ਸੰਸਥਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਜੀ ਖਾਲਸਾ, ਭਾਈ ਗੁਰਦੀਪ ਸਿੰਘ ਖਾਲਸਾ, ਨਿਰਮਲ ਸਿੰਘ ਕਾਲ਼ਾ ਸਿੰਘ ਗ੍ਰੰਥੀ ਅਮ੍ਰਿਤ ਸਿੰਘ ਮਹਿੰਦਰ ਸਿੰਘ ਬੁਰਜ ਹਰੀ, ਸੁਖਜੀਤ ਕੌਰ ਅਤਲਾ ਅਤੇ ਸਮੂਹ ਗੁ. ਪ੍ਰਬੰਧਕ ਕਮੇਟੀ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸਨ।

 

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply