Saturday, March 14, 2026

ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਕੀਤਾ ਜਾਗਰੂਕ

PPN2707201805ਭੀਖੀ, 27 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਮਿਸ਼ਨ ਤੰਦਰੁਸਤ ਪੰਜਾਬ ਪ੍ਰੋਗਰਾਮ ਤਹਿਤ ਪਨਕੋਫੈਡ ਚੰਡੀਗੜ੍ਹ ਵਲੋਂ ਬਹੁਮੰਤਵੀਂ ਸਹਿਕਾਰੀ ਸਭਾ ਬੁਰਜ ਹਰੀ ਅਤੇ ਉਭਾ ਬੁਰਜ ਢਿਲਵਾ ਵਿਖੇ ਸਭਾਵਾਂ ਦੇ ਮੈਂਬਰਾਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਜਾਗਰੂਕ ਕੀਤਾ।ਇਸ ਸਮੇਂ ਸ਼ਮਸ਼ੇਰ ਸਿੰਘ ਈ.ਆਈ ਪਨਕੋਫੈਡ ਨੇ ਦਸਿਆ ਕਿ ਸਹਿਕਾਰਤਾ ਵਿਭਾਗ ਮਾਨਸਾ ਵਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸਭਾਵਾਂ ਵਿਚ ਫਰੀ ਪੌਦੇ ਭੇਜੇ ਗਏ ਹਨ।ਸਹਿਕਾਰੀ ਸਭਾਵਾਂ ਇਨ੍ਹਾਂ ਪੌਦਿਆਂ ਨੂੰ ਆਪਣੇ ਖੇਤਰ ਵਿਚ ਲਗਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।
 ਉਹਨਾਂ ਦੱਸਿਆ ਕਿ ਪਿੰਡ ਬੁਰਜ ਢਿੱਲਵਾਂ ਦੇ ਨੌਜਵਾਨਾਂ ਵਲੋਂ ਦਾ ਗ੍ਰੇਟ ਥਿੰਕਰ ਕਲੱਬ ਬਣਾ ਕੇ ਪਿੰਡ ਨੂੰ ਹਰਿਆ ਭਰਿਆ ਅਤੇ ਸਾਫ ਸੁਥਰਾ ਬਣਾਉਣ ਦਾ ਬੀੜਾ ਚੁਕਿਆ ਹੈ।ਕਲੱਬ ਦੇ ਸਮੂਹ ਮੈਂਬਰ ਵੱਧ ਚੜ੍ਹ ਕੇ ਤੰਦਰੁਸਤ ਪੰਜਾਬ ਦੀ ਮੁਹਿੰਮ `ਚ ਯੋਗਦਾਨ ਪਾ ਰਹੇ ਹਨ।ਉਹਨਾਂ ਆਖਿਆ ਕਿ ਇਸ ਕਲੱਬ ਦੀ ਤਰ੍ਹਾਂ ਹਰ ਪਿੰਡ ਦੇ ਨੌਜਵਾਨਾਂ ਨੂੰ ਸਮਾਜ ਭਲਾਈ ਵਾਲੇ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਕਲੱਬ ਨੇ ਪਿੰਡ ਬੁਰਜ ਹਰੀ ਵਿਖੇ ਵੀ ਸਾਝੀਆਂ ਥਾਵਾਂ `ਤੇ 50 ਦੇ ਕਰੀਬ ਪੌਦੇ ਇਸ ਕੈਂਪ ਦੌਰਾਨ ਲਗਾਏ।
ਖੁਸ਼ਵੰਤ ਸਿੰਘ ਇੰਸਪੈਕਟਰ ਇੰਚਾਰਜ ਸਭਾ ਨੇ ਦੱਸਆ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਭਾਵਾਂ ਨੂੰ 80 ਫੀਸਦ ਸਬਸਿਡੀ ਤੇ ਅਜਿਹੇ ਆਧੁਨਿਕ ਖੇਤੀ ਸੰਦ ਭੇਜੇ ਜਾ ਰਹੇ ਹਨ, ਜਿਹੜੇ ਝੋਨੇ ਅਤੇ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਹੀ ਨਸ਼ਟ ਕਰਨ ਦੀ ਸਮਰੱਥਾ ਰੱਖਦੇ ਹਨ।ਇਹ ਖੇਤੀ ਸੰਦ ਨਾੜ ਨੂੰ ਅੱਗ ਲਾਉਣ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ।ਉਹਨਾਂ ਦੱਸਿਆ ਕਿ ਵਿਭਾਗ ਦੀ ਭਾਈ ਘਨੱਈਆ ਸਕੀਮ ਤਹਿਤ ਨਗਦੀ ਰਹਿਤ ਇਲਾਜ ਦੋ ਲੱਖ ਰੁਪਏ ਤੱਕ ਕੀਤਾ ਗਿਆ ਹੈ।ਸਕੀਮ ਦੀ ਮੈਂਬਰਸ਼ਿਪ ਥੌੜੇ ਸਮੇਂ ਲਈ ਹੈ।ਸਭਾਵਾਂ ਦੇ ਮੈਂਬਰਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਹੋ ਕੇ ਆਪਣਾ ਤੇ ਆਪਣੇ ਆਸ਼ਰਤ ਮੈਂਬਰਾਂ ਦੀ ਸਿਹਤ ਸੰਭਾਲ ਲਈ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।ਉਹਨਾਂ ਇਸ ਕੈਂਪ ਨੂੰ ਯਾਦਗਾਰੀ ਬਣਾਉਦਿਆਂ ਕੁੱਝ ਪੌਦੇ ਵੀ ਲਗਾਏ।ਨਾਜਰ ਸਿੰਘ ਸਕੱਤਰ ਨੇ ਸਭਾ ਦੇ ਕਾਰੋਬਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜਸਬੀਰ ਸਿੰਘ ਪ੍ਰਧਾਨ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।

 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply