ਧੂਰੀ, 27 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਔਰਤਾਂ ਪ੍ਰਤੀ ਸਮਾਜ ਵਿੱਚ ਪਣਪ ਰਹੀਆਂ ਕੁਰੀਤੀਆਂ ਨੂੰ ਠੱਲ੍ਹ ਪਾਉਣ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਸਬ ਡਵੀਜ਼ਨ ਸਾਂਝ ਕੇਂਦਰ ਧੂਰੀ ਵੱਲੋਂ ਡਾ. ਬਖਸ਼ੀ ਤੀਰਥ ਸਿੰਘ ਮੈਮੋਰੀਅਲ ਗੁਰੂਕੁਲ ਕਾਨਵੈਂਟ ਸਕੂਲ ਧੂਰੀ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਮਲੇਸ਼ ਬਖਸ਼ੀ ਦੀ ਪ੍ਰਧਾਨਗੀ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਂਝ ਕੇਂਦਰ ਦੇ ਇੰਚਾਰਜ ਗੁਲਸ਼ਨ ਸਿੰਘ, ਪੀ.ਸੀ.ਆਰ ਤਾਇਨਾਤ ਮਹਿਲਾ ਕਰਮਚਾਰੀ ਰਮਨਦੀਪ ਕੋਰ, ਰਿੰਮੀ, ਸੁਖਜੀਤ ਕੋਰ ਅਤੇ ਐਚ.ਸੀ. ਬੇਅੰਤ ਦਾਸ ਸ਼ਾਮਿਲ ਹੋਏ ਜਿੰਨਾਂ ਨੇ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਮੋਬਾਇਲ ਐਪਸ ਦੀ ਜਾਣਕਾਰੀ ਦਿੱਤੀ ਗਈ।`ਐਪ ਸ਼ਕਤੀ` ਨੂੰ ਕਿਵੇਂ ਡਾਊਨਲੋਡ ਕਰਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਬਾਰੇ ਅਧਿਆਪਕਾ ਅਮਨਦੀਪ ਕੌਰ ਸੋਢੀ ਨੂੰ ਦੱਸਿਆ ਜਿਸ ਨੇੇ ਅੱਗੇ ਇਸ ਸੈਮੀਨਾਰ ਵਿੱਚ ਹਾਜ਼ਰ ਲੜਕੀਆਂ ਨੂੰ ਐਪ ਚਲਾ ਕੇ ਦਿਖਾਈ।ਸਾਂਝ ਕੇਂਦਰ ਦੇ ਸਕੱਤਰ ਮਨਜੀਤ ਸਿੰਘ ਬਖਸ਼ੀ ਨੇ ਇਸ ਦੀ ਮਹੱਤਤਾ ਬਾਰੇ ਦੱਸਿਆ ਕਿ ਸਮੇਂ ਦੀ ਲੋੜ ਅਨੁਸਾਰ ਇਹ ਐਪ ਮੋਬਾਇਲ ਔਰਤਾਂ ਦੀ ਸੁਰੱਖਿਆ ਲਈ ਸ਼ਕਤੀ ਦਾ ਕੰਮ ਕਰੇਗਾ।
ਇਸ ਸੈਮੀਨਾਰ ਵਿੱਚ ਸਾਂਝ ਕੇਂਦਰ ਨਾਲ ਜੁੜੇ ਮੈਂਬਰ ਮਲਕੀਤ ਸਿੰਘ ਚਾਂਗਲੀ, ਅਮਰੀਕ ਸਿੰਘ ਕਾਲਾ ਐਮ.ਸੀ, ਮਾ. ਤਰਸੇਮ ਕੁਮਾਰ ਮਿੱਤਲ, ਸਤੀਸ਼ ਚੰਦਰ ਅਰੋੜਾ ਅਤੇ ਜਨਕ ਰਾਜ ਮੀਮਸਾ ਵੀ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।ਸਾਂਝ ਕੇਂਦਰ ਦੇ ਮੁੱਖੀ ਗੁਲਸ਼ਨ ਸਿੰਘ ਨੇ ਦੱਸਿਆ ਕਿ ਛੇਤੀ ਹੀ ਅਜਿਹੇ ਹੋਰ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਔਰਤਾਂ ਵਿੱਚ ਵਧੇਰੇ ਸੁਰੱਖਿਆ ਦੀ ਭਾਵਨਾ ਪੈਦਾ ਹੋ ਸਕੇ।ਇਹ ਸੈਮੀਨਾਰ ਜ਼ਿਲਾ੍ਹ ਕਮਿਊਨਟੀ ਪੁਲਿਸ ਅਫਸਰ ਸੰਗਰੂਰ ਬਹਾਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੇ ਜਾਣਗੇ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media