ਬਟਾਲਾ, 28 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਦਿਆਰਥੀਆਂ ਵਾਸਤੇ ਸਿਲੇਬਸ ਨੂੰ ਸੌਖਾ ਤੇ ਰੌਚਕ ਬਣਾਉਣ ਵਾਸਤੇ ਸਿਖਿਆ ਵਿਭਾਗ ਹਮੇਸ਼ਾਂ
ਯਤਨਸ਼ੀਲ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਚ `ਪੜੋ ਪੰਜਾਬ ਤੇ ਪੜਾਓ ਪੰਜਾਬ` ਮਿਸਨ ਤਹਿਤ ਮੈਥ ਮੇਲਾ ਆਯੋਜਿਤ ਕੀਤਾ ਗਿਆ।ਪ੍ਰਿੰਸੀਪਲ ਭਾਰਤ ਭੂਸ਼ਨ ਨੇ ਦੱਸਿਆ ਕਿ ਪਿਛਲੇ ਸਾਲਾਂ ਤੋ ਬੀ.ਐਮ ਤੇ ਸਮੁੱਚੀ ਟੀਮ ਖਾਸ ਕਰਕੇ ਹਿਸਾਬ ਮਾਸਟਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹਿਸਾਬ ਵਿਸ਼ੇ ਨੂੰ ਸੋਖਾ ਤੇ ਰੌਚਕ ਬਣਾਇਆ ਗਿਆ ਹੈ।ਇਸ ਨਾਲ ਵਿਦਿਆਰਥੀਆਂ ਦੀ ਸਿਖਣ ਸਮਰੱਥਾ ਵਧੀਆ ਹੋਈ ਤੇ ਭਵਿੱਖ ਦੀ ਆਸ ਕੀਤੀ ਜਾਦੀ ਹੈ ਕਿ ਸਕੂਲੀ ਵਿਦਿਆਰਥੀ ਮੈਥ ਵਿਸ਼ੇ ਨੂੰ ਬੋਝ ਮਹਿਸੂਸ ਨਹੀ ਕਰਨਗੇ।ਸੇਖਵਾਂ ਸਕੂਲ ਵਿਚ ਮੈਥ ਮਾਸਟਰ ਤਰਸੇਮ ਸਿੰਘ, ਪੁਸ਼ਪਿੰਦਰ ਸਿੰਘ ਤੇ ਤੇਜਿੰਦਰ ਕੌਰ ਦੀਆਂ ਕੋਸ਼ਿਸ਼ਾਂ ਸਦਕਾ ਮੈਥ ਮੇਲੇ ਵਿਚ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਐਕਟਿਵਟੀਆਂ ਵਿਚ ਕਾਟਵੀ ਰੇਖਾ, ਬਹੁ ਪੱਦੀਆਂ ਨਾਲ ਖੇਡਣਾ, ਦੋ ਘਾਤੀ ਬਹੁਪਦਾਂ ਦੇ ਗੁਣਨ ਖੰਡ, ਦੋ ਸਮਰੂਪ ਤ੍ਰਿਭੁਜਾ ਦੀ ਵੰਡ ਆਦਿ ਹਿਸਾਬ ਵਿਸ਼ੇ ਨਾਲ ਸਬੰਧਿਤ ਕ੍ਰਿਰਿਆਵਾ ਕਰਵਾਈਆਂ ਗਈਆਂ।
ਵਿਦਿਆਰਥੀਆਂ ਨੇ ਘਰੇਲੂ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ ਤਿਆਰ ਕੀਤੇ ਮਾਡਲ ਆਪਣੇ ਆਪ ਵਿੱਚ ਇੱਕ ਰਾਹ ਦਸੇਰਾ ਸਾਬਤ ਹੋਏ ਹਨ।ਇਹਨਾ ਸਾਰੀਆਂ ਕ੍ਰਿਰਿਆਂਵਾਂ ਨੂੰ ਵਿਦਿਆਰਥੀਆਂ ਨੇ ਪੂਰੀ ਨਿਰਡਤਾ ਤੇ ਰੌਚਕਤਾ ਨਾਲ ਪੇਸ਼ ਕੀਤਾ।
ਇਸ ਮੋਕੇ ਸਕੂਲ ਸਟਾਫ ਮੈਬਰਾਂ ਵਿਚ ਹਰਜਿੰਦਰ ਸਿੰਘ, ਬਲਵਿੰਦਰ ਪਾਲ, ਬਲਜਿੰਦਰ ਸਿੰਘ, ਮੁਨੀਸ਼, ਜਾਸਮੀਨ ਤੇ ਸਮੂਹ ਸਟਾਫ ਨੇ ਅਹਿਮ ਯੋਗਦਾਨ ਪਾਇਆ। ਇਸ ਮੈਥ ਮੇਲੇ ਵਿਚ ਵਧੀਆ ਪੇਸ਼ਕਾਰੀ ਵਾਲੇ ਵਿਦਿਆਰਥੀਆਂ ਤੇ ਵਧੀਆਂ ਐਕਟਿਵਟੀ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨ ਵੀ ਦਿੱਤਾ ਗਿਆ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media