ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੀ.ਐਸ.ਪੀ ਸਿਮਰਜੀਤ ਸਿੰਘ ਲੰਗ ਨੇ ਸਥਾਨਕ ਨਗਰ ਪੰਚਾਇਤ ਦੇ
ਦਫਤਰ ਵਿੱਚ ਕੌਸਲਰਾਂ ਅਤੇ ਮੋਹਤਬਰ ਵਿਅਕਤੀਆ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਗਤੀ ਨਾਲ ਸੂਬੇ ਦੀ ਜਵਾਨੀ ਨਸ਼ਿਆਂ ਦੇ ਵਹਿਣ ਵਿੱਚ ਵਹਿ ਰਹੀ ਹੈ ਇਸ ਨੂੰ ਥੱਮਣ ਲਈ ਨਿੱਗਰ ਯਤਨਾਂ ਦੀ ਲੋੜ੍ਹ ਹੈ।ਉਨ੍ਹਾਂ ਕਿਹਾ ਕਿ ਜਾਗਰੂਕ ਸ਼ਹਿਰੀਆਂ ਨੂੰ ਨਸ਼ੇ ਫਿਰੋਸ਼ਾਂ ਅਤੇ ਦਲਾਲਾਂ ਨੂੰ ਸਮਾਜ਼ ਵਿੱਚ ਨੰਗਿਆਂ ਕਰਨ ਲਈ ਲੋਕ ਲਹਿਰ ਨੂੰ ਹੋਰ ਮਜ਼ਬੂਤ ਬਣਾਉਣਾ ਪਵੇਗਾ।ਉਨ੍ਹਾਂ ਕਿਹਾ ਕਿ ਇਸ ਕਾਰਜ਼ ਲਈ ਪੁਲਿਸ ਪ੍ਰਸ਼ਾਸਨ ਮੋਹਰੀ ਹੋਕੇ ਸਮਾਜ ਦਾ ਸਾਥ ਹੀ ਨਹੀ ਬਲਕਿ ਇਸ ਸਮਾਜਿਕ ਕੁਰੈਹਤ ਨੂੰ ਜੜ੍ਹੋ ਪੁੱਟਣ ਲਈ ਕੋਈ ਕਸਰ ਬਾਕੀ ਨਹੀ ਛੱਡੇਗਾ।
ਉਨ੍ਹਾਂ ਗੈਰ ਸਮਾਜਿਕ ਤੱਤਾ ਨੂੰ ਤਾੜਨ੍ਹਾ ਕੀਤੀ ਕਿ ਉਹ ਆਪਣੇ ਘਿਨੋਣੇ ਮਨਸੂਬਿਆਂ ਤੋਂ ਵਾਜ ਆ ਜਾਣ ਨਹੀ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਮੁਕਾਮ ਤੱਕ ਪਹਚਾਉਣ ਲਈ ਕੋਈ ਢਿੱਲ ਨਹੀ ਛੱਡਾਗੇ।ਉਨ੍ਹਾਂ ਸ਼ਹਿਰੀਆਂ ਦੀਆ ਤਕਲੀਫਾਂ ਸੁਣਦੇ ਹੋਏ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਆਗਾਮੀ ਦਿਨਾਂ ਵਿੱਚ ਸ਼ਹਿਰ ਨੂੰ ਟਰੈਫਿਕ ਸਮੱਸਿਆਂ ਤੋਂ ਨਿਜਾਤ ਦਵਾਈ ਜਾਵੇਗੀ।
ਇਸ ਮੀਟਿੰਗ ਵਿੱਚ ਐਡੀਸ਼ਨਲ ਐਸ਼.ਐਚ.ਓ ਗਗਨਦੀਪ ਸਿੰਘ, ਟਰੈਫਿਕ ਇੰਚਾਰਜ਼ ਸੁਰੇਸ਼ ਕੁਮਾਰ ਸਿੰਘ, ਏ.ਐਸ.ਆਈ ਭਗਵੰਤ ਸਿੰਘ ਢਿਲੋ, ਏ ਐਸ.ਆਈ ਸੁਰੇਸ਼ ਕੁਮਾਰ, ਬਲਵੰਤ ਭੀਖੀ, ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਸਿੰਗਲਾ, ਕੌਸਲਰ ਮਨੋਜ ਕੁਮਾਰ ਰੋਕੀ, ਵਿਪਨ ਕੁਮਾਰ ਲੱਕੀ,ਕੌਸਲਰ ਕਿਲੂ ਸਿੰਘ, ਕੌਸਲਰ ਕੇਵਲ ਸਿੰਘ, ਬਲਵਿੰਦਰ ਸ਼ਰਮਾ, ਕੌਸਲਰ ਸੁਖਦੀਪ ਸਿੰਘ, ਡੀਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਬਹਾਦਰ ਖਾਂ, ਕੁਲਸ਼ੇਰ ਸਿੰਘ ਰੂਬਲ, ਸੰਦੀਪ ਕੁਮਾਰ ਦੀਪੂ ਤੋਂ ਇਲਾਵਾ ਸ਼ਹਿਰ ਵਾਸੀ ਮੋਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media