Thursday, August 20, 2026

‘ਚੰਗਾ ਖਾਓ, ਚੰਗੀ ਸਿਹਤ ਪਾਓ’ ਤਹਿਤ ਕੁਕਿੰਗ ਕਲਾਸ ਦਾ ਕੀਤਾ ਪ੍ਰਬੰਧ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂੁ) – ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸਕੈੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ PPN2807201810‘ਚੰਗਾ ਖਾਓ, ਚੰਗੀ ਸਿਹਤ ਪਾਓ’ ਤਹਿਤ ਕੁਕਿੰਗ ਕਲਾਸ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਅਧਿਆਪਕਾਂਦੀ ਨਿਗਰਾਨੀ ਅਧੀਨ ਵਿਦਿਆਰਥੀਆਂ ਨੂੰ ‘ਸਟੀਮਡ ਵੈਜੀਟੇਬਲਜ’ ਅਤੇ ‘ਇਡਲੀ’ ਜਿਹੇ ਪੌਸ਼ਟਿਕ ਅਹਾਰ ਬਣਾਉਣ ਦੇ ਢੰਗ ਸਿਖਾਏ ਗਏ।ਕੁਕਿੰਗ ਕਲਾਸ ਵਿੱਚ ਇਸ ਤਰਾਂ ਦੇ ਅਹਾਰ ਸਿਖਾਏ ਜਾਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਅੱਜ ਦੇ ਸਮੇ ਦੀ ਮੰਗ ਦੇ ਅਨੁਸਾਰ ਘਿੳ, ਤੇਲ ਮੁਕਤ ਅਤੇ ਭਾਫ ਯੁਕਤ ਭੋਜਨ ਬਣਾਉਣਾ ਸਿਖਾਉਣ ਵੱਲ ਪ੍ਰੇਰਿਤ ਕਰਨਾ ਹੈ, ਤਾਂ ਜੋ ਇਸ ਤਰ੍ਹਾਂ ਦੇ ਅਹਾਰ ਵੀ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਬਣਨ।ਇਸ ਤਰ੍ਹਾਂ ਦੇ ਸਟੀਮਡ ਅਹਾਰ ਨਾਲ ਪੌਸ਼ਟਿਕ ਤੱਤ ਪੂਰੀ ਤਰ੍ਹਾਂ ਖਤਮ ਨਾ ਹੋ ਕੇ ਖਾਣੇ ਵਿੱਚ ਹੀ ਮੌਜ਼ੂਦ ਰਹਿੰਦੇ ਹਨ, ਜਿਸ ਦੀ ਮਨੁੱਖੀ ਸਰੀਰ ਨੂੰ ਜ਼ਰੂਰਤ ਹੁੰਦੀ ਹੈ।ਅਧਿਆਪਕਾਂ ਵੱਲੋ ਵਿਦਿਆਰਥੀਆਂ ਦੇ ਪੱਧਰ ਅਤੇ ਰੌਚਕਤਾ ਦੇ ਅਨੁਸਾਰ ਸਾਰਾ ਪ੍ਰਬੰਧ ਕੀਤਾ ਗਿਆ।ਇਹ ਸਾਰਾ ਕੰਮ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਦਪਿੰਦਰ ਕੌਰ ਦੀ ਅਗਵਾਈ ਹੇਠ ਹੋਇਆ ਅਤੇ ਉਹਨਾ ਨੇ ਵਿਦਿਆਰਥੀਆ ਨੂੰ ਰੋਜ਼ਾਨਾ ਜੀਵਨ ਵਿੱਚ ਫਾਸਟ ਫੂਡ ਖਾਣ ਦੀ ਬਜਾਏ ਅਜਿਹੇ ਪੌਸ਼ਟਿਕ ਅਹਾਰ ਖਾਣ ਵੱਲ ਪ੍ਰੇਰਿਤ ਕੀਤਾ।
 

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply