ਬਟਾਲਾ, 1 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਅਧਿਆਪਕ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆਗੂਆਂ ਨੂੰ ਸਿੱਖਿਆ ਮੰਤਰੀ ਦੇ ਆਦੇਸ਼ਾਂ ਤਹਿਤ ਸਸਪੈਂਡ ਕਰ ਦਿੱਤਾ ਗਿਆ ਹੈ।ਸਾਂਝਾ ਅਧਿਆਪਕ ਮੋਰਚਾ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੇ ਹਿਤਾਂ ਦੀ ਰਾਖੀ ਲਈ ਸੰਘਰਸ਼ ਕਰ ਰਿਹਾ ਹੈ।ਮੰਗਾਂ ਵੀ ਬਹੁਤ ਜਾਇਜ਼ ਹਨ ਕਿ ਸਾਰੇ ਵਰਗਾਂ ਦੇ ਕੱਚੇ ਅਧਿਆਪਕਾਂ ਨੂੰ ਪੂਰੇ ਗਰੇਡਾਂ ਤੇ ਰੈਗੂਲਰ ਕੀਤਾ ਜਾਵੇ।ਬਦਲੀਆਂ ਦੀ ਨੀਤੀ ਬਣਾਈ ਜਾਵੇ ਤਾਂ ਕਿ ਆਮ ਅਧਿਆਪਕ ਵੀ ਆਪਣੀ ਬਦਲੀ ਕਰਵਾ ਸਕੇ।ਪਰੰਤੂ ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੀ ਥਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਧਰਨੇ ਨਹੀਂ ਲੱਗਣ ਦੇਣੇ ।
ਸਿੱਖਿਆ ਮੰਤਰੀ ਅਧਿਆਪਕਾਂ ਦੀ ਆਵਾਜ਼ ਨੂੰ ਬੰਦ ਕਰਵਾਉਣਾ ਚਾਹੁੰਦਾ ਹੈ ਤਾਂ ਕਿ ਕੋਈ ਮੰਤਰੀ ਨੂੰ ਸਵਾਲ ਨਾ ਕਰੇ ਕਿ ਅਧਿਆਪਕਾਂ ਨੂੰ ਪੱਕੇ ਕਿਉਂ ਨਹੀਂ ਕੀਤਾ? ਬਦਲੀਆਂ ਕੇਵਲ ਰਾਜਨੀਤਕ ਅਧਾਰ ਤੇ ਕਿਉਂ?ਡੀ.ਏ ਦੀਆਂ ਕਿਸਤਾਂ ਕਿਉਂ ਨਹੀਂ?ਪੁਰਾਣੀ ਪੈਨਸ਼ਨ ਬਹਾਲ ਕਿਉਂ ਨਹੀਂ ਕੀਤੀ।ਬਲਦੇਵ ਸਿੰਘ ਬੁਟਰ ਨੇ ਅਗੇ ਦੱਸਿਆ ਕਿ ਸਿਖਿਆ ਮੰਤਰੀ ਅਧਿਆਪਕ ਮੰਗਾਂ ਲਾਗੂ ਕਰਨ ਦੀ ਬਜਾਏ ਅਧਿਆਪਕਾਂ ਨੂੰ ਮੁਅੱਤਲ ਕਰ ਰਿਹਾ । ਮੁਲਾਜਮਾਂ ਦੀਆ ਹੱਕੀ ਤੇ ਜਾਇਜ ਮੰਗਾਂ ਨੂੰ ਅੱਖੇ ਪਰੋਖੇ ਕਰਕੇ ਆਪਣੀਆਂ ਮਨਮਰਜੀਆ ਕਰ ਰਿਹਾਹੈ।ਜਦਕਿ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਜਾਇਜ ਮੰਗਾਂ ਨੂੰ ਲਾਗੂ ਕੀਤਾ ਜਾਂਦਾ।ਲੋਕਤੰਤਰ ਵਿਚ ਹਰ ਕਿਸੇ ਨੂੰ ਅਧਿਕਾਰ ਹੈ ਉਹ ਆਪਣੀਆਂ ਮੰਗਾਂ ਵਾਸਤੇ ਸਰਕਾਰ ਨੂੰ ਫਰਿਆਦ ਕਰ ਸਕਦਾ ਹੈ।ਪਰ ਬੀਤੇ ਦਿਨੀ ਘਟਨਾ ਅਤਿ ਨਿੰਦਣਯੋਗ ਹੈ।ਜਿਸ ਸਾਰੇ ਹੀ ਮੁਲਾਜਮਾਂ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।ਇਸ ਸਬੰਧ ਵਿਚ ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਨੇ ਵੀ ਅਧਿਆਪਕਾਂ ਨੂੰ ਬਿੰਨਾ ਵਜਾ ਮੁਅੱਤਲ ਕਰਨਾ, ਲੋਕਤੰਤਰ ਦਾ ਘਾਣ ਹੈ।ਜੇਕਰ ਸਰਕਾਰ ਨੇ ਵਤੀਰਾ ਨਾ ਬਦਲਿਆ ਤਾ ਮਾਸਟਰ ਕੇਡਰ ਯੂਨੀਅਨ ਇਸ ਮਸਲੇ ਦਾ ਡਟ ਕੇਵਿਰੋਧ ਕਰਦੀ ਹੈ ਤੇ ਕਰਦੀ ਰਹੇਗੀ।ਮਾਸਟਰ ਕੇਡਰ ਯੂਨੀਅਨ ਅਧਿਆਪਕਾਂ ਦੇ ਮੁਅੱਤਲੀ ਦੇ ਹੁਕਮ ਰੱਦ ਕਰਵਾ ਕੇ ਰਹੇਗੀ।ਬਿਆਨ ਜਾਰੀ ਕਰਨ ਵਾਲਿਆਂ ਵਿਚ ਦਲਵਿੰਦਰ ਸਿੰਘ ਗਿੱਲ, ਸਮਸੇਰ ਸਿੰਘ ਕਾਹਲੋ , ਗੁਰਮੀਤ ਸਿੰਘ ਪਾਰੋਵਾਲ, ਪ੍ਰੇਮਪਾਲ ਸਿੰਘ, ਅਮਰੀਕ ਸਿੰਘ, ਸੰਪੂਰਨ ਸਿੰਘ,ਗੁਰਮੀਤ ਸਿੰਘ, ਨਰਿੰਦਰ ਸਿੰਘ, ਪਿਆਰਾ ਲਾਲ, ਕੁਲਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਪ੍ਰਮੁਖ ਹਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …