Saturday, April 18, 2026

ਬੀ.ਡੀ.ਪੀ.ਓ ਭੀਖੀ ਵਲੋਂ ਮੰਗਾਂ ਮੰਨ ਲਏ ਜਾਣ ਦੇ ਦਿੱਤੇ ਭਰੋਸੇ ਮਗਰੋ ਧਰਨਾ ਕੀਤਾ ਸਮਾਪਤ

ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਬਲਾਕ ਕਮੇਟੀ ਭੀਖੀ ਦੀ ਅਗੁਵਾਈ ਹੇਠ ਬਲਾਕ ਵਿਕਾਸ ਅਤੇ PPN0208201809ਪੰਚਾਇਤ ਦਫਤਰ ਅੱਗੇ 23 ਜੁਲਾਈ ਤੋਂ ਦਿਨ ਰਾਤ ਚੱਲ ਰਿਹਾ ਧਰਨਾ ਬੀ.ਡੀ.ਪੀ.ਓ ਭੀਖੀ ਸ਼੍ਰੀਮਤੀ ਭਗਵੰਤ ਕੌਰ ਨਾਲ ਹੋਈ ਇੱਕ ਮੀਟਿੰਗ ਵਿੱਚ ਬੀ.ਡੀ.ਪੀ.ਓ ਵਲੋਂ ਮਨਰੇਗਾ ਦੇ ਵਿੱਚ ਪੇਂਡੂ ਧਨਾਢਾਂ ਦੀ ਦਖਲ ਖਤਮ ਕਰਕੇ ਮਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਚਲਾਏ ਜਾਣ ਅਤੇ ਮਨਰੇਗਾ ਮਜਦੂਰਾਂ ਵਲੋਂ ਕੀਤੇ ਕੰਮ ਦੀ ਰਹਿੰਦੀ ਬਕਾਇਆ ਰਾਸ਼ੀ ੧੫ ਦਿਨਾਂ ਅੰਦਰ ਜਾਰੀ ਕਰਨ ਅਤੇ ਹੋਰ ਮੰਗਾਂ ਮਸਲਿਆਂ ਨੂੰ ਹੱਲ ਕਰਨ ਦੇ ਭਰੋਸੇ ਤੋਂ ਬਾਅਦ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂਆਂ ਨੇ ਅੱਜ ਬੀਡੀਪੀਓ ਦਫਤਰ ਵਿਖੇ ਮਨਰੇਗਾ ਮਜਦੂਰਾਂ ਦਾ ਵਿਸ਼ਾਲ ਇਕੱਠ ਕਰਕੇ ਧਰਨਾ ਸਮਾਪਤ ਕਰ ਦਿੱਤਾ ਗਿਆ। ਅੱਜ ਮਨਰੇਗਾ ਮਜਦੂਰਾਂ ਵਲੋਂ ਕੰਮ ਦੀ ਮੰਗ ਨੂੰ ਲੈਕੇ ਭਰੇ ਹੋਏ ਫਾਰਮ ਏਪੀਓ ਭੀਖੀ ਵੱਲੋਂ ਜਲਦ ਕੰਮ ਜਾਰੀ ਕਰਨ ਅਤੇ ਸਬੰਧਤ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੇ ਮਜਦੂਰਾਂ ਦੇ ਧਰਨੇ ਵਿੱਚ ਭਰੋਸੇ ਦੇਣ ਮਗਰੋਂ ਮਜਦੂਰਾਂ ਨੇ ਧਰਨੇ ਨੂੰ ਜੇਤੂ ਐਲਾਨਦਿਆਂ ਬੀਡੀਪੀਓ ਦਫਤਰ ਭੀਖੀ ਤੋਂ ਲੈਕੇ ਬਰਨਾਲਾ ਚੋਂਕ ਹੁੰਦਿਆਂ ਹੋਇਆ ਬੱਸ ਸਟੈਂਡ ਤੱਕ ਮੁਜਾਹਰਾ ਕਰਦਿਆਂ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ।ਆਗੂਆਂ ਨੇ ਕਿਹਾ ਕਿ ਬੇਸ਼ੱਕ ਮਜਦੂਰ ਮੁਕਤੀ ਮੋਰਚਾ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ, ਪਰ ਜੇਕਰ ਭਵਿੱਖ ਵਿੱਚ ਮਜਦੂਰਾਂ ਦੀ ਹੁੰਦੀ ਜਲੀਲਤਾ ਬੰਦ ਨਾ ਹੋਈ, ਸਮੇਂ ਸਿਰ ਮਨਰੇਗਾ ਦਾ ਕੰਮ ਨਾ ਮਿਲਿਆ ਤਾਂ ਮੁੜ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ ਨਹੀ ਕੀਤਾ ਜਾਵੇਗਾ। ਉਸਦਾ ਸਿੱਧੇ ਰੂਪ ਵਿੱਚ ਜਿੰਮੇਵਾਰ ਜਿਲ੍ਹਾ ਪ੍ਰਸ਼ਾਸਨ ਹੋਵੇਗਾ।
ਧਰਨੇ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਜਿਲ੍ਹਾ ਆਗੂ ਕਾ. ਅਮਰੀਕ ਸਿੰਘ ਸਮਾਉਂ ਅਤੇ ਧਰਨੇ ਨੂੰ ਵਿਸ਼ੇਸ਼ ਤੌਰ ਤੇ ਸੰਬੌਧਨ ਕਰਨ ਲਈ ਪਹੁੰਚੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਕਾ. ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਇਆ ਸਾਲ ਤੋਂ ਵੱਧ ਸਮਾਂ ਹੋ ਗਿਆ। ਚੋਣਾਂ ਸਮੇਂ ਮਜਦੂਰਾਂ ਨਾਲ ਕੀਤੇ ਤਮਾਮ ਵਾਅਦਿਆਂ ਨੂੰ ਕੈਪਟਨ ਨੇ ਅੱਖੌਂ ਪਰੋਖੇ ਨਹੀ ਕੀਤਾ ਸਗੋਂ ਮਜਦੂਰਾਂ ਦੇ ਰਹਿੰਦੇ ਅਧਿਕਾਰ ਵੀ ਖੋਹ ਲਏ ਹਨ। ਜਿਸ ਕਾਰਨ ਮਜਦੂਰਾਂ ਦੇ ਘਰ ਰੋਟੀ ਪੱਕਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਕੈਪਟਨ ਸਰਕਾਰ ਖਿਲਾਫ ਪੰਜਾਬ ਦਾ ਹਰ ਵਰਗ ਸੰਘਰਸ਼ ਦੇ ਰਾਹ ਪਿਆ ਹੋਇਆ ਹੈ।ਮਨਰੇਗਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਦੇ ਅਧਿਕਾਰੀ ਸੱਤਾਧਾਰੀਆਂ ਦੀ ਕਠਪੁਤਲੀ ਬਣ ਕੇ ਸਰਕਾਰੀ ਅਹੁੱਦਿਆਂ ਦਾ ਜਿਥੇ ਦੁਰਉਪਯੋਗ ਕਰ ਰਹੇ ਹਨ ਉਥੇ ਲੋਕ ਤੰਤਰ ਦੀਆਂ ਧੱਜੀਆਂ ਵੀ ਉਡਾ ਰਹੇ ਹਨ।
ਆਗੂਆਂ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਉਠਾਉਣ ਲਈ ਸੀ.ਪੀ.ਆਈ ਐਮ.ਐਲ ਲਿਬਰੇਸ਼ਨ ਦੇ ਕੌਮੀ ਸੱਦੇ `ਤੇ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ `ਤੇ ਮਾਨਸਾ ਵਿੱਚ ਜਿਲ੍ਹਾ ਪੱਧਰੀ ਵਿਸ਼ਾਲ ਇਕੱਠ ਕੀਤਾ ਜਾਵੇਗਾ। ਉਨਾਂ ਮਜਦੂਰਾਂ ਨੂੰ ਅਪੀਲ ਕੀਤੀ ਕਿ 9 ਅਗਸਤ ਨੂੰ ਜਿਲ੍ਹਾ ਪੱਧਰੀ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇ।
ਇਸ ਸਮੇਂ ਮਜਦੂਰ ਮੁਕਤੀ ਮੋਰਚਾ ਦੇ ਬਲਾਕ ਆਗੂ ਬੱਲਮ ਸਿੰਘ ਢੈਪਈ, ਗੁਲਾਬ ਸਿੰਘ ਖੀਵਾ, ਭੂਰਾ ਸਿੰਘ ਸਮਾਉਂ, ਦਰਸ਼ਨ ਸਿੰਘ ਭੁਪਾਲ, ਬਹਾਦਰ ਸਿੰਘ ਭੁਪਾਲ, ਜੰਟਾ ਸਿੰਘ ਮੱਤੀ ਅਤੇ ਲਿਬਰੇਸ਼ਨ ਦੇ ਭੋਲਾ ਸਿੰਘ ਝੱਬਰ, ਧਰਮਪਾਲ ਨੀਟਾ, ਭਰਾਤਰੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਸਮਾਉਂ ਅਤੇ ਬੱਲਾ ਸਿੰਘ ਰੱਲਾ ਨੇ ਵੀ ਸੰਬੋਧਨ ਕੀਤਾ। ਦੂਜੇ ਪਾਸੇ ਧਰਨੇ `ਤੇ ਬੈਠੇ ਬਲਾਕ ਸੰਮਤੀ ਦੇ ਕਰਮਚਾਰੀ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਲਿਬਰੇਸ਼ਨ ਨੇ ਜਾਇਜ ਮੰਗਾਂ ਮੰਨਣ ਲਈ ਹੱਥ ਖੜੇ ਕਰਕੇ ਮਤਾ ਪਾਸ ਕੀਤਾ ਜੇਕਰ ਭਵਿੱਖ ਵਿੱਚ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਲਿਬਰੇਸ਼ਨ ਇੰਨਾਂ ਦੀ ਡਟ ਕੇ ਹਮਾਇਤ ਕਰੇਗਾ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply