Tuesday, July 28, 2026

ਬੀ.ਬੀ.ਕੇ ਡੀ.ਏ.ਵੀ ਵਿਖੇ ਡੀ.ਬੀ.ਟੀ ਪ੍ਰਾਯੋਜਿਤ ‘ਨੈਨੋ ਕਮਿਸਟਰੀ` ਬਾਰੇੇ ਗੈਸਟ ਲੈਕਚਰ

PPN0208201814ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿਖੇ ਕਮਿਸਟਰੀ ਵਿਭਾਗ ਵਲੋਂ ਡੀ.ਬੀ.ਟੀ ਪ੍ਰਾਯੋਜਿਤ `ਨੈਨੋ ਕਮਿਸਟਰੀ`- ਏ ਸਾਈਂਸ ਬੀਯੋਂਡ ਬੈਰੀਅਰਜ਼ ਵਿਦ ਇਮਪਲੀਕੇਸ਼ਨਜ਼` ‘ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਬੀ.ਐਸ.ਸੀ ਮੈਡੀਕਲ, ਨਾਨ ਮੈਡੀਕਲ, ਬਾਇਓਟੈਕ, ਅਤੇ ਬੀ.ਏ ਦੇ ਵਿਦਿਆਰਥੀਆਂ ਲਈ ਡਾ. ਐਮ. ਐਸ ਬਕਸ਼ੀ ਅਸਿਸਟੈਂਟ ਪ੍ਰੋਫ਼ੈਸਰ ਨੈਚੂਰਲ ਅਤੇ ਅਪਲਾਈਡ ਸਾਈਂਸ ਵਿਭਾਗ ਯੂਨੀਵਰਸਿਟੀ ਆਫ਼ ਵਿਸਕੌਨਸਿਨ ਗਰੀਨਬੇ ਯੂ.ਐਸ.ਏ ਵੱਲੋਂ ਲੈਕਚਰ ਦਿੱਤਾ ਗਿਆ।ਡਾ. ਬਕਸ਼ੀ ਨੇ ਨੈਨੋਕਮਿਸਟਰੀ ਦੀਆਂ ਐਪਲੀਕੇਸ਼ਨਾਂ, ਸੰਕੇਤਾਂ ਅਤੇ ਮਹੱਤਤਾ ‘ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਨੈਨੋ-ਤਕਨੀਕ ਦੇ ਹੋਰ ਰੌਚਕ ਤੱਥਾਂ ਬਾਰੇ ਜਾਗਰੂਕ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨ ਨੂੰ ਫੁੱੱਲਾਂ ਦੇ ਗੁਲਦਸਤੇ ਅਤੇ ਮਮੈਂਟੋ ਨਾਲ ਸਨਮਾਨਿਤ ਕੀਤਾ ਅਤੇ ਸੈਮੀਨਾਰ ਕਰਵਾਉਣ ਲਈ ਵਿਭਾਗ ਦੇ ਫੈਕਲਟੀ ਮੈਂਬਰਾ ਨੂੰ ਵਧਾਈ ਦਿੱਤੀ।ਇਸ ਮੌਕੇ ਡਾ. ਪੂਨਮ ਖੁੱਲਰ ਮੁਖੀ ਕਮਿਸਟਰੀ ਵਿਭਾਗ, ਮਿਸਜ਼ ਵੰਦਨਾ ਗੁਪਤਾ, ਮਿਸਜ਼ ਅਨੂੰ ਸੈਨੀ, ਮਿਸ. ਰਾਜਪ੍ਰੀਤ ਕੌਰ, ਮਿਸ. ਪ੍ਰਭਜੋਤ ਕੌਰ, ਮਿਸ. ਰਵਨੀਤ ਕੌਰ ਅਤੇ ਮਿਸ. ਦਿਵਯਾ ਵੀ ਮੌਜੂਦ ਸਨ।
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply