Wednesday, September 30, 2026

ਸਿਫਾਰਸ਼ ਤੋਂ ਵੱਧ ਖਾਦਾਂ ਦੀ ਵਰਤੋ ਨਾ ਕਰਨ ਦੀ ਅਪੀਲ

PPN0208201817ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਜਗਤਾਰ ਸਿੰਘ ਨੇ ਅੰਮ੍ਰਿਤਸਰ ਦੇ ਬਲਾਕ ਚੋਗਾਵਾ ਦੇ ਖੇਤਾਂ ਦਾ ਦੋਰਾ ਕੀਤਾ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖਾਦਾਂ ਦੀ ਵਰਤੋ ਮਿੱਟੀ ਪਰਖ ਰਿਪੋਰਟ ਦੇ ਆਧਾਰ ਤੇ ਕੀਤੀ ਜਾਵੇ।ਉਨ੍ਹਾਂ ਯੂਰੀਆ ਖਾਦ ਦੀ ਵਰਤੋ ਪੀ.ਏ.ਯੂ ਦੀਆਂ ਸ਼ਿਫਾਰਸਾਂ ਅਨੁਸਾਰ ਕਰਨ ਦੀ ਅਪੀਲ ਕੀਤੀ
     ਸੰਯੁਕਤ ਡਾਇਰੈਕਟਰ ਨੇ ਕਿਹਾ ਕਿ ਵਧੇਰੇ ਨਾਈਟਰੋਜਨ ਖਾਦ ਝਾੜ ਨੂੰ ਘਟਾਉਦੀ ਹੈ ਅਤੇ ਖੇਤੀ ਖਰਚੇ ਵਧਾਉਦੀ ਹੈ ਕਿਉਕਿ ਵੱਧ ਨਾਈਟਰੋਜਨ ਕੀੜਿਆਂ ਨੂੰ ਸੱਦਾ ਦਿੰਦੀ ਅਤੇ ਬੀਮਾਰੀ ਦੇ ਹਮਲੇ ਦਾ ਵੀ ਕਾਰਨ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਯੂਰੀਆ ਖਾਦ ਦੀ ਵਰਤੋ 6 ਹਫਤਿਆਂ ਤੋ ਪਹਿਲਾਂ ਪਹਿਲਾਂ ਕਰ ਦੇਣੀ ਚਾਹੀਦੀ ਹੈ ਅਤੇ ਖਾਦ ਪਾਉਦੇ ਸਮੇਂ ਖੇਤ ਵਿੱਚ ਪਾਣੀ ਖੜਾ ਨਹੀ ਹੋਣਾ ਚਾਹੀਦਾ।ਉਨ੍ਹਾਂ ਇਹ ਵੀ ਦੱਸਿਆ ਕਿ  ਯੂਰੀਆ ਪਾਉਣ ਤੋਂ ਬਾਅਦ ਤੀਸਰੇ ਦਿਨ ਖੇਤ ਨੂੰ ਪਾਣੀ ਦੇਣਾ ਚਾਹੀਦਾ ਹੈ।ਇਸ ਮੌਕੇ ਡਿਪਟੀ ਡਾਇਰੈਕਟਰ ਗੁਰਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ, ਖੇਤੀਬਾੜੀ ਅਫਸਰ ਰਣਜੋਤ ਸਿੰਘ ਵੀ ਹਾਜਰ ਸਨ ਉਨ੍ਹਾਂ  ਵੱਲੋ ਬਲਾਕ ਚੋਗਾਵਾ ਵਿਖੇ ਬੂਟੇ ਲਗਾ ਕੇ ਖੇਤੀ ਨੂੰ ਵਾਤਾਵਰਨ ਅਨੁਕੂਲ ਕਰਨ ਦਾ ਸੰਦੇਸ਼ ਦਿੱਤਾ।

 

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply