ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੀ.ਆਰ.ਟੀ.ਸੀ ਵਰਕਰਜ਼ ਯੂਨੀਅਨ ਏਟਕ ਅਤੇ ਪੀ.ਆਰ.ਟੀ.ਸੀ ਰਿਟਾਇਰਡ ਵਰਕਰਜ਼
ਭਾਈਚਾਰਾ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਮਨੈਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋ ਬਠਿੰਡਾ ਡਿਪੂ ਦੇ ਗੇਟ ਅੱਗੇ ਰੋਸ ਰੈਲੀ ਕੀਤੀ।ਇੱਕਠ ਨੂੰ ਸੰਬੋਧਨ ਕਰਦਿਆਂ ਪ੍ਰੀਤਮ ਸਿੰਘ ਐਡਵੋਕੇਟ, ਹਰਨੇਕ ਸਿੰਘ ਨੈਣੇਵਾਲਾ ਅਤੇ ਮੋਹਕਮ ਸਿੰਘ ਨੇ ਕਿਹਾ ਕਿ 14 ਅਗਸਤ ਦੇ ਪਟਿਆਲਾ ਧਰਨੇ ਵਿੱਚ ਕਾਲੇ ਚੋਲੇ ਪਾਕੇ ਸਮੂਲੀਅਤ ਕੀਤੀ ਜਾਵੇਗੀ।ਆਗੂਆਂ ਨੇ ਕਿਹਾ ਕਿ 21 ਜੂਨ ਨੂੰ 37 ਮੰਗਾਂ ਦਾ ਮੰਗ ਪੱਤਰ ਮੈਨੇਜਮੈਂਟ ਨੂੰ ਦਿੱਤਾ ਹੋਇਆ ਹੈ, ਪ੍ਰੰਤੂ ਮੈਨੇਜਮੈਂਟ ਦੇ ਕੰਨਾਂ ਤੇ ਅਜੇ ਜੂੰ ਨਹੀ ਸਰਕੀ ਉਲਟਾ ਵਰਕਰਾਂ ਨੂੰ ਸੰਘਰਸ਼ ਵਿੱਚ ਹਿੱਸਾ ਲੈਣ ਤੋ ਡਰਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਮੈਨੇਜਮੈਂਟ 10 ਜੁਲਾਈ ਦੇ ਕੀਤੇ ਸੰਘਰਸ਼ ਤੋ ਇਹ ਸਮਝ ਲਵੇ ਕਿ ਮੁਲਾਜ਼ਮ ਆਪਣੀਆਂ ਮੰਗਾਂ ਲਈ ਆਰ.ਪਾਰ ਦੀ ਲੜਾਈ ਲੜਨ ਨੂੰ ਤਿਆਰ ਹਨ। ਉਹਨਾਂ ਮੰਗ ਕੀਤੀ ਕਿ 10 ਸਾਲ ਤੋ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਕਿਲੋਮੀਟਰ ਸਕੀਮ ਨੂੰ ਬੰਦ ਕੀਤਾ ਜਾਵੇ, ਡਰਾਇਵਰਾਂ ਤੇ ਕੰਡਕਟਰਾਂ ਦੇ ੳਵਰ ਟਾਈਮ ਵਿੱਚ ਲਾਇਆ ਕੱਟ ਬੰਦ ਕੀਤਾ ਜਾਵੇ ਅਤੇ ਡਿਪੂਆਂ ਅੰਦਰ ਭ੍ਰਿਸਟਾਚਾਰ ਨੂੰ ਖਤਮ ਕੀਤਾ ਜਾਵੇ ਆਦਿ ਨੂੰ ਜਲਦ ਲਾਗੂ ਕੀਤਾ ਜਾਵੇ। ਇਸ ਮੋਕੇ ਸੂਰਜ ਸਿੰਘ ਮਾਨ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਜਸਕਰਨ ਸਿੰਘ, ਦਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media