ਧੂਰੀ, 2 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਸਰਕਾਰ ਵੱਲੋ ਨਸ਼ਿਆਂ ਵਿਰੁੱਧ ਚਲਾਈ ਗਈ “ਨਸਾ ਛੁਡਾਊ ਮਹਿਮ” ਤਹਿਤ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਸੰਦੀਪ ਗਰਗ ਆਈ.ਪੀ.ਐਸ ਅਤੇ ਹਰਪ੍ਰੀਤ ਸਿੰਘ ਹੁੰਦਲ ਕਪਤਾਨ ਪੁਲਿਸ ਇੰਨਵੈਸਟੀਗੇਸਨ ਸੰਗਰੂਰ ਦੇ ਦਿਸਾ ਨਿਰਦੇਸਾਂ ਹੇਠ ਅਕਾਸਦੀਪ ਸਿੰਘ ਔਲਖ ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਪੰਨੂ ਮੁੱਖ ਅਫਸਰ ਥਾਣਾ ਸਿਟੀ ਧੂਰੀ ਵੱਲੋਂ ਗਸਤ ਦੌਰਾਨ ਗੁਰਮੀਤ ਕੋਰ ਉਰਫ ਮੀਤੋ ਪਤਨੀ ਪਾਲ ਸਿੰਘ ਪੁੱਤਰ ਅਰਜਨ ਸਿੰਘ ਕੋਮ ਸੈਸੀ ਵਾਸੀ ਵਾਰਡ ਨੰਬਰ 11 ਬਾਜੀਗਰ ਬਸਤੀ ਧੂਰੀ ਆਪਣੇ ਹੱਥ ਵਿਚ ਝੋਲਾ ਪਲਾਸਟਿਕ ਫੜੀ ਆਉਦੀ ਦਿਖਾਦੀ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਝੋਲਾ ਪਲਾਸਟਿਕ ਹੇਠਾ ਸੁੱਟ ਕੇ ਪਲਾਟ ਵਿਚੋ ਦੀ ਅਬਾਦੀ ਵੱਲ ਨੂੰ ਭੱਜ ਗਈ।ਪਲਾਸਟਿਕ ਦਾ ਝੋਲਾ ਖੋਲ ਕੇ ਚੈਕ ਕੀਤਾ ਜਿਸ ਵਿਚੋ ਨਸੀਲੇ ਕੈਪਸੂਲ ਮਾਰਕਾ TRAVOM -50, ਨਸੀਲੀਆਂ ਗੋਲੀਆਂ ਮਾਰਕਾ ALPRASAFE -0.5, ਕਰੰਸੀ ਨੋਟ ਅਤੇ ਮੋਬਾਇਲ ਬ੍ਰਾਮਦ ਹੋਏ।ਜੋ ਗਿਣਤੀ ਕਰਨ `ਤੇ 8 ਪੱਤੇ ਨਸੀਲੇ ਕੈਪਸੂਲ ਮਾਰਕਾ TRAVOM -50, ਜੋ ਹਰੇਕ ਪੱਤੇ ਵਿਚ 10/10 ਨਸੀਲੇ ਕੈਪਸੂਲ ਸੀ ਜੋ ਕੁੱਲ 80 ਨਸੀਲੇ ਕੈਪਸੂਲ,10 ਪੱਤੇ ਨਸੀਲੀਆ ਗੋਲੀਆ ਮਾਰਕਾ ALPRASAFE -0.5 ਜੋ ਹਰੇਕ ਪੱਤੇ ਵਿਚ 10/10 ਨਸੀਲੀਆ ਗੋਲੀਆ ਸੀ ਜੋ ਕੁੱਲ 100 ਨਸੀਲੀਆ ਗੋਲੀਆਂ, 12 ਮੋਬਾਇਲ ਅਤੇ 24700 ਰੂਪੈ ਦੇ ਕਰੰਸੀ ਨੋਟ ਬਰਾਮਦ ਹੋਣ ਪਰ ਦੋਸ਼ਣ ਗੁਰਮੀਤ ਕੋਰ ਉਰਫ ਮੀਤੋ ਦੀ ਤਲਾਸ ਜਾਰੀ ਹੈ ਜਿਸ ਨੂੰ ਜਲਦੀ ਹੀ ਮੁਕੱਦਮਾ ਉਕਤ ਵਿਚ ਗ੍ਰਿਫਤਾਰ ਕਰਕੇ ਪੇਸ ਅਦਾਲਤ ਕੀਤਾ ਜਾਵੇਗਾ।
ਇਸ ਤੋ ਇਲਾਵਾ ਹੋਲ: ਗੁਰਮੇਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਦੋਰਾਨੇ ਗਸਤ ਦੋਸਣ ਕਾਲੋ ਪਤਨੀ ਪਾਲਾ ਸਿੰਘ ਪੁੱਤਰ ਸੁੱਖਾ ਸਿੰਘ ਕੋਮ ਸੈਸੀ ਵਾਸੀ ਗੁਰੂ ਨਾਨਕ ਨਗਰ ਭੀਖੀ ਥਾਣਾ ਭੀਖੀ ਜਿਲਾ ਮਾਨਸਾ ਹਾਲ ਵਾਸੀ ਵਾਰਡ ਨੰਬਰ 11 ਬਾਜੀਗਰ ਬਸਤੀ ਧੂਰੀ ਨੂੰ 21 ਬੋਤਲਾਂ ਸ਼ਰਾਬ ਠੇਕਾ ਮਾਰਕਾ ਹਰਿਆਣਾ ਸਮੇਤ ਕਾਬੂ ਕਰ ਕੇ ਆਬਕਾਰੀ ਐਕਟ ਤਹਿਤ ਥਾਣਾ ਧੂਰੀ ਸਿਟੀ ਵਿਖੇ ਮਾਮਲਾ ਦਰਜ ਕਰ ਲ਼ਿਆ ਗਿਆ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media