Sunday, April 26, 2026

ਨਗਰ ਕੌਂਸਲ ਨੇ ਨੀਵੇਂ ਇਲਾਕਿਆਂ ਚੋਂ ਬਰਸਾਤੀ ਪਾਣੀ ਕੱਢਣ ਦਾ ਕੀਤਾ ਪੱਕਾ ਹੱਲ – ਡੀ.ਸੀ

ਚਾਰ ਸਥਾਈ ਮੋਟਰਾਂ ਅਤੇ ਦੋ ਟਰਾਲੀ ਮੋਟਰਾਂ ਕੱਢਣਗੀਆਂ ਬਰਸਾਤੀ ਪਾਣੀ
ਭੀਖੀ, 3 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀਆਂ ਹਦਾਇਤਾਂ `ਤੇ ਫ਼ੌਰੀ ਕਾਰਵਾਈ ਕਰਦਿਆਂ ਨਗਰ ਕੌਂਸਲ PPN0308201802ਮਾਨਸਾ ਨੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚੋਂ ਬਰਸਾਤੀ ਪਾਣੀ ਕੱਢਣ ਦੇ ਪੱਕੇ ਹੱਲ ਲਈ ਠੋਸ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ।21 ਜੁਲਾਈ ਦੀ ਸ਼ਾਮ ਨੂੰ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਖੜ੍ਹਨ ਉਪਰੰਤ ਇਲਾਕਾ ਨਿਵਾਸੀਆਂ ਦੀ ਪੂਰਜ਼ੋਰ ਮੰਗ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਇਸ ਦੇ ਪੱਕੇ ਹੱਲ ਦੇ ਨਿਰਦੇਸ਼ ਜਾਰੀ ਕੀਤੇ ਸਨ।
     ਨਗਰ ਕੌਂਸਲ ਵੱਲੋਂ ਹੁਣ ਬਰਸਾਤੀ ਪਾਣੀ ਕੱਢਣ ਲਈ ਨੀਵੇਂ ਇਲਾਕਿਆਂ ਵਿੱਚ ਚਾਰ ਸਥਾਈ ਮੋਟਰਾਂ ਸਥਾਪਿਤ ਕਰ ਦਿੱਤੀਆਂ ਗਈਆਂ ਹਨ ਅਤੇ ਦੋ ਟਰਾਲੀ ਮੋਟਰਾਂ ਤਿਆਰ ਹੋਣ ਉਪਰੰਤ ਛੇਤੀ ਹੀ ਕੰਮ ਵਿੱਚ ਲਾ ਦਿੱਤੀਆਂ ਜਾਣਗੀਆਂ।ਇਸ ਤੋਂ ਇਲਾਵਾ ਰੇਲਵੇ ਲਾਈਨ ਪਾਰਲੇ ਟੋਭੇ `ਚ ਪੈਣ ਵਾਲੇ ਨਾਲੇ ਦੀ ਸਫ਼ਾਈ ਵੀ ਕਰਵਾ ਦਿੱਤੀ ਗਈ ਹੈ। ਬਰਸਾਤੀ ਪਾਣੀ ਨੂੰ ਇਕੱਠਾ ਕਰਨ ਦੇ ਮਨਸ਼ੇ ਨਾਲ ਨਗਰ ਕੌਂਸਲ ਨੇ ਸ਼ਹਿਰ ਵਿੱਚ 8 ਰੀਚਾਰਜ ਬੋਰ ਹੋਲ ਲਗਾਉਣ ਦਾ ਫ਼ੈਸਲਾ ਲਿਆ ਹੈ ਜਿਸ ਸਬੰਧੀ ਕੰਮ ਛੇਤੀ ਹੀ ਚਾਲੂ ਕਰ ਦਿੱਤਾ ਜਾਵੇਗਾ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ ਨੇ ਦੱਸਿਆ ਕਿ ਹਾਲਾਂਕਿ 21 ਜੁਲਾਈ ਦੀ ਸ਼ਾਮ ਨੂੰ ਪਏ ਭਾਰੀ ਮੀਂਹ ਕਾਰਨ ਸ਼ਹਿਰ ਵਿਚੋਂ ਬਾਰਿਸ਼ ਦੇ ਪਾਣੀ ਨੂੰ ਇਕ ਰਿਕਾਰਡ ਸਮੇਂ ਵਿਚ ਹੀ ਕੱਢ ਦਿੱਤਾ ਗਿਆ ਸੀ, ਪਰ ਫਿਰ ਵੀ ਇਸ ਦਾ ਪੱਕਾ ਹੱਲ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ।
    ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਕਾਲੀ ਮਾਤਾ ਮੰਦਰ ਕੋਲ ਬਰਸਾਤੀ ਪਾਣੀ ਕੱਢਣ ਲਈ ਸਥਾਈ ਮੋਟਰ ਸਥਾਪਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅੰਡਰ ਬਰਿੱਜ ਉਪਰ ਇੱਕ 5 ਹਾਰਸ ਪਾਵਰ ਦੀ ਛੋਟੀ ਮੋਟਰ ਦੇ ਨਾਲ ਪੁਲ ਥੱਲਿਉਂ ਪਾਣੀ ਕੱਢਣ ਲਈ ਅੰਡਰ ਬਰਿੱਜ ਨੇੜੇ 15 ਹਾਰਸ ਪਾਵਰ ਦੀ ਇੱਕ ਹੋਰ ਮੋਟਰ ਲਗਾ ਦਿੱਤੀ ਗਈ ਹੈ ਜਿਸ ਲਈ ਇਕ ਵੱਖਰਾ ਕਮਰਾ ਵੀ ਤਿਆਰ ਕੀਤਾ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਵਾਲੇ ਪਾਸੇ ਦਾ ਬਰਸਾਤੀ ਪਾਣੀ ਅਤੇ ਸੀਵਰੇਜ ਦਾ ਪਾਣੀ ਕੱਢਣ ਲਈ ਇੱਕ ਹੋਰ ਮੋਟਰ ਅੰਡਰ ਬਰਿੱਜ ਨਾਲ ਲਗਾਈ ਗਈ ਹੈ ਜਿਸ ਨੂੰ ਪਾਣੀ ਅਨੁਸਾਰ ਹਰ ਸਮੇਂ ਚਲਾਇਆ ਜਾਂਦਾ ਹੈ।
    ਕਾਰਜਸਾਧਕ ਅਫ਼ਸਰ ਅਨੁਸਾਰ ਸਿਨੇਮਾ ਰੋਡ ਉੱਪਰ ਰੇਲਵੇ ਫਾਟਕ ਤੋਂ ਵਨ-ਵੇਅ ਟਰੈਫਿਕ ਰੋੜ ਨੂੰ ਜਾਂਦੀ ਸੜਕ ਕਿਨਾਰੇ ਦੇ ਨਾਲੇ ਦੀ ਸਫ਼ਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਰੇਲਵੇ ਲਾਈਨ ਨੂੰ ਕਰਾਸ ਕਰਕੇ ਟੋਭੇ

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply