Friday, August 21, 2026

ਲ਼ੁੱਟ ਖੋਹ ਦਾ ਦੋਸ਼ੀ ਗ੍ਰਿਫਤਾਰ

PPN0308201813ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੁੱਟਾਂ ਖੋਹਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੰਸਪੈਕਟਰ ਸਿਵਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ, ਐਸ.ਆਈ ਨਿਸਾਨ ਸਿੰਘ ਇੰਚਾਰਜ ਚੌਕੀ ਸਰਕਟ ਹਾਊਸ ਤੇ ਏ.ਐਸ.ਆਈ ਗੁਰਪ੍ਰੀਤ ਸਿੰਘ ਨੇ ਲੁੱਟਾਂ ਖੋਹਾਂ ਦੇ ਦੋਸ਼ ਵਿੱਚ ਹਰਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ 11, ਦੁਕਾਨ ਮੇਨ ਬਜ਼ਾਰ ਰਾਜਾਸਾਂਸੀ ਅੰਮ੍ਰਿਤਸਰ ਨੂੰ 01-08-2018 ਨੂੰ ਗ੍ਰਿਫਤਾਰ ਕੀਤਾ ਜਿਸ ਨੇ ਤਾਹੀਰ ਆਲਮ ਪੁੱਤਰ ਨਸੀਰੂਦੀਨ ਵਾਸੀ ਗਾਂਵ ਮਾਲਟੋਲਾ ਬਨਗੁਮਾਂ ਥਾਣਾ ਬਹਾਦਰਗੜ ਤਹਿ-ਜਿਲਾ ਕਿਸ਼ਨ ਗੰਜ਼ ਬਿਹਾਰ ਹਾਲ ਵਾਸੀ ਰੇਲਵੇ ਕੁਆਟਰ ਗਲੀ ਨੰ. 2 ਪੁਤਲੀਘਰ ਰੋਡ ਅੰਮ੍ਰਿਤਸਰ ਪਾਸੋਂ 9000/- ਰੁਪਏ ਖੋਹ ਕੀਤੇ ਸਨ।ਐਸ.ਆਈ ਨਿਸਾਨ ਸਿੰਘ ਨੇ ਦੱਸਿਆ ਕਿ ਇਸ ਪਾਸੋਂ ਖੋਹ ਕੀਤੀ ਰਕਮ ਵਿਚੋਂ 3000/- ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।ਉਨਾਂ ਕਿਹਾ ਕਿ ਦੋਸ਼ੀ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਅੰਜ਼ਾਮ `ਚ ਕੀਤੀ ਜਾ ਰਹੀ ਹੈ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply