ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਬੇਟੀ ਬਚਾਉ ਬੇਟੀ ਪੜਾਉ’ ਮੁਹਿੰਮ ਦਾ ਸੱਦਾ ਜਿਲ੍ਹੇ ਦੇ ਘਰ-
ਘਰ ਤੱਕ ਪੁੱਜਦਾ ਕਰਨ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਲਗਾਤਾਰ ਸਰਗਰਮੀਆਂ ਚੱਲ ਰਹੀਆਂ ਹਨ।ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਜਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਹਰਦੀਪ ਕੌਰ ਨੇ ਪ੍ਰੋਗਰਾਮ ਦਾ ਵਿਸਥਾਰ ਦਿੰਦੇ ਦੱਸਿਆ ਕਿ ਜਨਵਰੀ 2018 ਤੋਂ ਲੈ ਕੇ ਲਗਾਤਾਰ ਇਸ ਮੁਹਿੰਮ ਤਹਿਤ ਪ੍ਰੋਗਰਾਮ ਜਿਲ੍ਹੇ ਭਰ ਵਿਚ ਚੱਲ ਰਹੇ ਹਨ, ਜਿੰਨਾਂ ਦਾ ਮੁੱਖ ਉਦੇਸ਼ ਸਮਾਜ ਵਿਚ ਲਿੰਗ ਸਮਾਨਤਾ ਲਿਆਉਣ ਲਈ ਮਾਦਾ ਭਰੂਣ ਹੱਤਿਆ ਨੂੰ ਪੂਰਨ ਤੌਰ ’ਤੇ ਰੋਕਣਾ, ਬੱਚੀ ਨੂੰ ਜਨਮ ਲੈਣ ਦਾ ਅਧਿਕਾਰ, ਉਸਦਾ ਸਿਹਤਮੰਦ ਪਾਲਣ ਪੋਸ਼ਣ ਅਤੇ ਉਸ ਨੂੰ ਸਿੱਖਿਆ ਅਤੇ ਸਮਾਜਿਕ ਪੱਖੋਂ ਆਤਮ ਨਿਰਭਰ ਕਰਨਾ ਹੈ।
ਉਨਾਂ ਦੱਸਿਆ ਕਿ ਅੱਜਕਲ ਇਸ ਮੁਹਿੰਮ ਦਾ ਸੱਦਾ ਦੇਣ ਲਈ ਵਾਤਾਵਰਣ ਦਿਵਸ ਮਨਾਏ ਜਾ ਰਹੇ ਹਨ ਅਤੇ ਵਣ ਮਹਾਂਉਤਸਵ ਨਾਲ ਜੋੜ ਕੇ ਧੀਆਂ ਨੂੰ ਬਚਾਉਣ ਤੇ ਪੜਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ।ਲੋਕਾਂ ਨੂੰ ਧਰਤੀ ’ਤੇ ਰੁੱਖ ਅਤੇ ਕੁੱਖ ਵਿਚ ਧੀਅ ਬਚਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ 301 ਲੜਕੀਆ ਦੀ ਲੋਹੜੀ ਮਨਾਈ ਗਈ ਅਤੇ ਇਹਨਾਂ ਨਵਜੰਮੀਆ ਬੱਚੀਆ ਦੀਆ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ 80 ਸਭਿਆਚਾਰਕ ਪ੍ਰੋਗਰਾਮ ਕੀਤੇ ਗਏ, ਜਿਨਾਂ ਵਿਚ ਵੱਖ-ਵੱਖ ਵਿਭਾਗਾਂ ਜਿਸ ਵਿਚ ਸਿਹਤ ਵਿਭਾਗ, ਸਿਖਿਆ ਵਿਭਾਗ ਨੇ ਬੜੇ ਜੋਸ਼ ਨਾਲ ਸ਼ਿਰਕਤ ਕੀਤੀ।ਉਨਾਂ ਦੱਸਿਆ ਕਿ ਜਿਲ੍ਹੇ ਦੇ 1859 ਆਂਗਨਵਾੜੀ ਸੈਟਰਾ ਵਿੱਚ ਪਿੰਡਾਂ ਦੇ ਲੋਕਾਂ, ਨੁਮਾਇੰਦਿਆ ਤੇ ਬੱਚਿਆਂ ਨਾਲ ਬੱਚੀ ਦੇ ਜਨਮ ਨੂੰ ਉਤਸ਼ਾਹਿਤ ਕਰਨ ਲਈ ਹੋਲੀ ਖੇਡੀ ਗਈ, ਰੈਲੀਆਂ ਕੱਢੀਆਂ ਗਈਆਂ ਅਤੇ ਮੀਟਿੰਗਾਂ ਕਰਕੇ ਬੱਚੀ ਦਾ ਸਿਹਤ,ਪੋਸ਼ਣ, ਕਾਨੂੰਨੀ ਅਧਿਕਾਰ ਆਦਿ ਸਬੰਧੀ ਜਾਗਰੂਕ ਕਰਵਾਇਆ ਗਿਆ।ਉਨਾਂ ਦੱਸਿਆ ਕਿ ਹੁਣ ਵੀ ਜਿਲ੍ਹ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਸੱਦਾ ਪੁੱਜਦਾ ਕਰਨ ਲਈ 225 ਗੀਤ ਸੰਗੀਤ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਉਨਾਂ ਦੱਸਿਆ ਕਿ ਇਸ ਮੁਹਿੰਮ ਵਿਚ ਲੋਕਾਂ ਨੂੰ ਨਾਲ ਜੋੜਨ ਲਈ ਕਈ ਥਾਵਾਂ ’ਤੇ ਬੇਟੀਆਂ ਨੂੰ ਉਨਾਂ ਦੇ ਜਨਮ ਦਾ ਹੱਕ ਦੇਣ ਲਈ ਸਹੁੰ ਚੁੱਕ ਸਮਾਗਮ ਕਰਵਾਏ ਜਾ ਚੁੱਕੇ ਹਨ, ਮਨੁੱਖੀ ਚੇਨ ਬਣਾ ਕੇ ਇਹ ਸੱਦਾ ਦਿੱਤਾ ਜਾ ਰਿਹਾ ਹੈ, ਰੈਲੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਦਸਤਖ਼ਤ ਮੁਹਿੰਮ ਵਿਚ ਲੋਕਾਂ ਕੋਲੋਂ ਧੀਆਂ ਦੇ ਹੱਕਾਂ ਬਾਰੇ ਦਸਤਖਤ ਕਰਵਾਏ ਗਏ ਹਨ।ਉਨਾਂ ਆਸ ਪ੍ਰਗਟਾਈ ਕਿ ਵਿਭਾਗ ਵੱਲੋਂ ਕੀਤੀਆਂ ਇਨਾਂ ਕੋਸ਼ਿਸ਼ਾਂ ਦੇ ਚੰਗੇ ਨਤੀਜੇ ਆਉਣਗੇ ਤੇ ਲੋਕ ਧੀਆਂ ਨੂੰ ਉਨਾਂ ਦਾ ਬਣਦਾ ਹੱਕ ਤੇ ਮਾਣ-ਸਤਿਕਾਰ ਦੇਣਗੇ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media