ਆਪਣਾ ਸੱਭਿਆਚਾਰ ਯਾਦ ਰੱਖਣ ਵਾਲੀਆਂ ਕੌਮਾਂ ਹੀ ਜਿਊਂਦੀਆਂ ਨੇ – ਪ੍ਰਿੰਸੀਪਲ ਚਾਹਲ
ਬਟਾਲਾ, 10 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਕੂਲੀ ਬੱਚਿਆਂ ਨੂੰ ਸਾਊਣ ਮਹੀਨੇ ਦੀ ਮਹੱਤਤਾ ਦੱਸਣ ਤੇ ਵਿਦਿਆਰਥੀਆ ਵਿਚ ਸੱਭਿਆਚਾਰ ਦੀ
ਭਾਵਨਾਂ ਊਜਾਗਰ ਕਰਨ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਤੀਆਂ ਦਾ ਤਿਊਹਾਰ ਪੂਰੀ ਭਾਵਨਾ ਨਾਲ ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਦੀ ਅਗਵਾਈ ਕਰਵਾਏ ਸਾਊਣ ਮੇਲੇ ਵਿਚ ਸਕੂਲ ਦੀਆਂ ਬੱਚੀਆਂ ਨੇ ਬੋਲੀਆ ਰਾਹੀਂ ਪੂਰੇ ਪੰਜਾਬੀ ਸੱਭਿਆਚਾਰ ਦਾ ਮਹੌਲ ਸਿਰਜਿਆ ਤੇ ਗਿੱਧੇ ਦੀ ਯਾਦ ਤਾਜ਼ਾ ਕੀਤੀ। ਮਿਡਲ ਤੋ ਸੈਕੰਡਰੀ ਵਿੰਗ ਦੀਆਂ ਲੜਕੀਆਂ ਨੇ ਗਿੱਧਾ ਪੇਸ਼ ਕੀਤਾ। ਸਾਊਣ ਮਹੀਨੇ ਦੀਆ ਪੁਰਾਤਨ ਬੋਲੀਆਂ, ਸਾਊਣ ਮਹੀਨਾ ਪਿਪਲੀ ਪੀਘਾਂ ਸਈਆਂ ਝੂਟਣ ਆਈਆਂ ਆਦਿ ਬੋਲੀਆਂ ਦੇ ਨਾਲ ਮੌਜੂਦਾ ਦੌਰ ਦੀਆਂ ਬੋਲੀਆ ਨੂੰ ਗਾ ਕੇ ਵੱਖਰਾ ਹੀ ਆਨੰਦ ਬੰਨਿਆ।ਵਿਦਿਆਰਥੀਆਂ ਵਾਸਤੇ ਮਿੱਠੇ ਚੌਲਾ ਲੰਗਰ ਲਗਾਇਆ ਗਿਆ।ਸਾਉਣ ਮਹੀਨੇ ਦੇ ਮੇਲੇ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਮਨਾਉਣ ਵਿੱਚ ਲੈਕਚਰਾਰ ਕੰਵਲਪ੍ਰੀਤ ਕੌਰ, ਰਮਿੰਦਰ ਕੌਰ ਮੈਥ ਮਿਸਟ੍ਰੈਸ, ਮਨਇੰਦਰ ਕੌਰ, ਪਰਵਿੰਦਰ ਕੌਰ, ਪੂਜ਼ਾ ਭਾਰਤੀ, ਰੇਖਾ ਸਲੋਤਰਾ, ਵੀਨਾ ਕੁਮਾਰੀ, ਨਰੇਸ਼ ਕੁਮਾਰੀ ਰਵਿੰਦਰ ਕੌਰ ਸ ਸ ਮਿਸਟ੍ਰੈਸ, ਸੁਮਨ, ਰਮਨ ਬਾਜਵਾ ਤੋ ਇਲਾਵਾ ਜਤਿੰਦਰ ਬੀਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਪਿਆਰਾ ਲਾਲ, ਅਰੁਣ ਕੁਮਾਰ, ਦਵਿੰਦਰ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਰਾਜਵਿੰਦਰ ਪੰਨੂੰ ਆਦਿ ਸਟਫ ਮੈਬਰ ਹਾਜਰ ਸਨ।ਸਾਉਣ ਮੇਲੇ ਵਿਚ ਸੁਖਨੀਤ, ਸਮਰਪ੍ਰੀਤ ਆਦਿ ਵਿਦਿਆਰਥੀਆਂ ਨੇ ਗਿੱਧੇ ਦੀਆਂ ਬੋਲੀਆ ਪਾ ਕੇ ਖੂਬ ਰੰਗ ਬੰਨਿਆ।ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਮਾਸਟਰ ਦਵਿੰਦਰ ਸਿੰਘ ਨੇ ਬਾਖੂਬੀ ਨਾਲ ਨਿਭਾਈ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media