Sunday, June 14, 2026

ਆਜ਼ਾਦੀ ਦਿਹਾੜੇ ਪ੍ਰਤੀ ਬੱਚਿਆਂ `ਚ ਦਿਸਿਆ ਭਾਰੀ ਉਤਸ਼ਾਹ

ਭੀਖੀ, 10 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਦੇ ਬਹੁਮੰਤਵਰੀ ਖੇਡ ਸਟੇਡੀਅਮ ਵਿਖੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਜਾਣ PPN1008201818ਵਾਲੇ ਸਭਿਆਚਾਰਕ ਸਮਾਰੋਹ ਸਬੰਧੀ ਅੱਜ ਦੂਜੀ ਰਿਹਰਸਲ ਸੱਭਿਆਚਾਰ ਕਮੇਟੀ ਦੇ ਚੇਅਰਮੈਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਅਤੇ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਦੀ ਮੌਜੂਦਗੀ ਵਿੱਚ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ।
ਰਿਹਰਸਲ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਡੀ.ਏ.ਵੀ ਪਬਲਿਕ ਸਕੂਲ, ਮਾਈ ਨਿੱਕੋ ਦੇਵੀ ਪਬਲਿਕ ਸਕੂਲ, ਆਦਰਸ਼ ਸਕੂਲ ਭੁਪਾਲ, ਅਕਾਲ ਅਕਾਦਮੀ ਭਾਈ ਦੇਸਾ, ਸੇਂਟ ਜ਼ੇਵੀਅਰ ਪਬਲਿਕ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ, ਪੁਲਿਸ ਪਬਲਿਕ ਸਕੂਲ, ਐਸ.ਐਸ ਮਿੱਤਲ ਸਕੂਲ, ਆਰੀਆ ਹਾਈ ਸਕੂਲ, ਖਾਲਸਾ ਸਕੂਲ ਮਾਨਸਾ, ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਜੈਨ ਸਕੂਲ, ਭਾਈ ਬਹਿਲੋ ਸਕੂਲ, ਐਸ.ਡੀ ਗਰਲਜ਼ ਕਾਲਜ ਦੇ ਵਿਦਿਆਰਥੀਆਂ ਨੇ ਵੱਖੋ-ਵੱਖਰੀਆਂ ਵੰਨਗੀਆਂ ਨੂੰ ਸੱਭਿਆਚਾਰਕ ਕਮੇਟੀ ਅੱਗੇ ਪੇਸ਼ ਕੀਤਾ।
    ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਕਰੀਬ 550 ਬੱਚਿਆਂ ਨੇ ਦੇਸ਼ ਭਗਤੀ ਅਤੇ ਪੰਜਾਬ ਦੇ ਵਿਰਸੇ ਨੂੰ ਪੇਸ਼ ਕਰਨ ਵਾਲੇ ਵੱਖ-ਵੱਖ ਗੀਤਾਂ `ਤੇ ਆਪੋ-ਆਪਣੀ ਕੋਰਿਓਗ੍ਰਾਫ਼ੀ ਪੇਸ਼ ਕੀਤੀ। ਰਿਹਰਸਲ ਉਪਰੰਤ ਸੱਭਿਆਚਾਰਕ ਕਮੇਟੀ ਨੇ ਸਕੂਲਾਂ ਅਤੇ ਕਾਲਜਾਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਨੂੰ ਪੂਰੇ ਗ਼ੌਰ ਨਾਲ ਵੇਖਿਆ ਅਤੇ ਰਿਹਰਸਲ ਦੌਰਾਨ ਸਾਹਮਣੇ ਆਈਆਂ ਕੁੱਝ ਕਮੀਆਂ ਨੂੰ ਦੂਰ ਕਰਨ ਲਈ ਸਬੰਧਤ ਅਧਿਆਪਕਾਂ ਨੂੰ ਹਦਾਇਤਾਂ ਕੀਤੀਆਂ।
    ਇਸ ਮੌਕੇ ਜ਼ਿਲ੍ਹਾ ਸਿੱਖਆ ਅਫ਼ਸਰ (ਸ) ਸੁਭਾਸ਼ ਚੰਦਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਗਰੂਪ ਭਾਰਤੀ, ਸਹਾਇਕ ਸਿੱਖਿਆ ਅਫ਼ਸਰ ਸ਼੍ਰੀਮਤੀ ਮਹਿੰਦਰ ਕੌਰ, ਪ੍ਰੋਫੈਸਰ ਸੁਪਨਦੀਪ ਕੌਰ, ਰਾਹੁਲ ਮੋਦਗਿੱਲ, ਡਾ. ਨੀਰੂ ਸ਼ਰਮਾ, ਰਾਜੀਵ ਕੁਮਾਰ ਜੋਨੀ, ਮੈਡਮ ਸਤਨਾਮ ਕੌਰ, ਮੈਡਮ ਮੋਨਿਕਾ ਅਰੋੜਾ, ਨਿਤਾਸ਼ ਗੋਇਲ, ਸੰਦੀਪ ਕੁਮਾਰ ਅਤੇ ਬਲਦੇਵ ਸਿੰਘ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply