Thursday, November 5, 2026

ਵਿਸ਼ਾਲ ਗੁਰਮਤਿ ਵਿਚਾਰ ਸੰਮੇਲਨ `ਚ ਪਹੁੰਚਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਵਲੋ ਅਪੀਲ

PPN1108201801ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਯੋਜਿਤ ਕੀਤੇ ਜਾ ਰਹੇ ਵਿਸ਼ਾਲ ਗੁਰਮਤਿ ਵਿਚਾਰ ਸੰਮੇਲਨ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸੱਦੇ ਪੱਤਰ ਭੇਜਣ ਦੀ ਡਿਊਟੀ ਗੁਰਦੁਆਰਾ ਸਾਹਿਬ ਦੇ ਮੈਨੇਜਰਾਂ ਦੀ ਲਗਾਈ ਗਈ ਹੈ।ਉਨ੍ਹਾਂ ਇਸ ਸਮਾਗਮ ਵਿੱਚ ਪਹੰੁਚਣ ਵਾਲੇ ਵਿਅਕਤੀਆਂ ਨੂੰ ਚਾਹੇ ਉਹ ਅਖੰਡਪਾਠੀ, ਗ੍ਰੰਥੀ, ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕ ਸਹਿਬਾਨ ਨਾਲ ਸਬੰਧਤ ਸਭਾਵਾਂ /ਜਥੇਬੰਦੀਆਂ ਜਾਂ ਵਿਅਕਤੀਗਤ ਹੋਣ ਆਪਣਾ ਆਪਣਾ ਈ-ਮੇਲ ਜਾਂ ਡਾਕ ਪਤਾ ਲਿਖਣ ਤਾਂ ਕਿ ਉਹ 28 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋ ਰਹੇ ਵਿਸ਼ਾਲ ਗੁਰਮਤਿ ਵਿਚਾਰ ਸੰਮੇਲਨ ਲਈ ਸੱਦਾ ਪੱਤਰ ਭੇਜੇ ਜਾ ਸਕਣ। ਉਨ੍ਹਾਂ ਇਸ ਸਬੰਧੀ ਆਪਣੇ।ਅਪਣੇ ਸੁਝਾਅ ਹੇਠ ਲਿਖੇ ਵਟਸਐਪ ਨੰਬਰ ਜਾਂ ਈ-ਮੇਲ ਰਾਹੀਂ ਵੀ ਭੇਜ ਸਕਦੇ ਹਨ।ਸਿੰਘ ਸਾਹਿਬ ਦਾ ਈ-ਮੇਲ harpreet0580@gmail.com  ਵਟਸਐਪ ਨੰਬਰ 75084-00624 ਹੈ। ਇਸ ਸਬੰਧੀ ਸਮੂਹ ਜਾਣਕਾਰੀ ਭਾਈ  ਜਸਵਿੰਦਰ ਸਿੰਘ ਜੈਤੋ ਵਲੋਂ ਦਿੱਤੀ ਗਈ ਹੈ।
 

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply