ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗਾਇਕ ਇਕਬਾਲ ਪੰਜੂ ਦਿਓਣ ਵਾਲਾ ਦਾ ਸਿੰਗਲ ਟਰੈਕ ‘ਕੀ ਹੋਇਆ ਧੀਅ ਜੰਮ ਪਈ’ ਦਾ ਪੋਸਟਰ `ਮੇਲਾ ਤੀਆਂ ਦਾ` ਦੌਰਾਨ ਏ.ਡੀ.ਸੀ ਸਾਕਸ਼ੀ ਸਾਹਨੀ, ਬੀ.ਡੀ.ਪੀ.ਓ ਸੁਰਜੀਤ ਕੌਰ, ਟਹਿਲ ਸਿੰਘ ਸੰਧੂ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਰਿਲੀਜ਼ ਕੀਤਾ ਗਿਆ।ਇਸ ਸਿੰਗਲ ਟਰੈਕ ਦੇ ਗੀਤਕਾਰ, ਲੇਖਕ ਗੁਰਨੈਬ ਸਾਜਨ ਦਿਓਣ ਨੇ ਦੱਸਿਆ ਕਿ ਇਹ ਸਿੰਗਲ ਟਰੈਕ ‘ਕੀ ਹੋਇਆ ਧੀਅ ਜੰਮ ਪਈ’ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦਾ ਹੈ। ਇਸ ਗੀਤ ਰਾਹੀਂ ਸਮਾਜ ਨੂੰ ਦੱਸਿਆ ਗਿਆ ਹੈ ਕਿ ਧੀਅ ਅਤੇ ਪੁੱਤ ਇੱਕ ਸਮਾਨ ਹਨ ਜਿਨ੍ਹਾ ਹੱਕ ਪੁੱਤਰ ਦਾ ਇੱਕ ਪਰਿਵਾਰ ਲਈ ਬਣਦਾ ਹੈ ਉਨਾਂ ਹੀ ਉਸ ਪਰਿਵਾਰ ਵਿੱਚ ਧੀਅ ਦਾ ਵੀ ਬਣਦਾ ਹੈ ਪਰ ਸਾਡੇ ਸਮਾਜ ਵਿੱਚ ਧੀਆਂ ਨੂੰ ਇੱਕ ਬੋਝ ਸਮਝਿਆ ਜਾਂਦਾ ਹੈ।ਇਸ ਗੀਤ ਦੀ ਬਕਾਇਦਾ ਕਹਾਣੀ ਬਣਾ ਕੇ ਵੀਡੀਓ ਫਿਲਮਾਂਕਣ ਕੀਤਾ ਗਿਆ ਹੈ, ਜਿਸ ਦੇ ਕੈਮਰਾਮੈਨ ਕਾਕਾ ਖੇਮੂਆਣਾ, ਰਾਜਵੀਨ ਸਾਜਨ, ਨਿਰਮਾਤਾ ਮਨਦੀਪ ਕੌਰ ਲੱਕੀ, ਨਿਰਦੇਸ਼ਕ ਗੁਰਬਾਜ ਗਿੱਲ, ਸੰਗੀਤਕਾਰ ਰਾਜਵੀਰ ਰਾਜ ਹਨ। ਇਸ ਤੋਂ ਇਲਾਵਾ ਕਲਾਕਾਰ ਦੀਪ ਭੁੱਲਰ, ਪਰਮਜੀਤ ਕੌਰ ਕਸਬਾ, ਗੁਰਸੇਵਕ ਬੀੜ, ਲਾਲ ਚੰਦ, ਸੁਖਵੀਰ ਕੌਰ, ਬਿੰਦਰ ਕੌਰ ਨੇ ਇਸ ਗੀਤ ਨੂੰ ਵਧੀਆ ਅਦਾਕਾਰੀ ਕਰਕੇ ਖੂਬਸੂਰਤ ਬਣਾਇਆ ਹੈ।
ਏ.ਡੀ.ਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਜਿੱਥੇ ਅੱਜ ਸੰਗੀਤ ਜਗਤ ਵਿੱਚ ਗੰਦੇ ਅਤੇ ਬੇਹੁਦਾ ਗੀਤ ਤਿਆਰ ਕੀਤੇ ਜਾ ਰਹੇ ਹਨ ਉਥੇ ਇੱਕ ਭਰੂਣ ਹੱਤਿਆ ਵਿਰੁੱਧ ਸਮਾਜਿਕ ਗੀਤ ਇੱਕ ਅਹਿਮ ਸਥਾਨ ਰੱਖਦਾ ਹੈ। ਉਹਨਾਂ ਇਸ ਗੀਤ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media