Friday, March 6, 2026

ਵਿਕਾਸ ਸੋਨੀ ਨੇ ਬੱਚਿਆਂ ਨੂੰ ਦਵਾਈ ਖਵਾ ਕੇ ਡੀ. ਵਾਰਮਿੰਗ ਦਿਵਸ ਦੀ ਕੀਤੀ ਸ਼ੁਰੂਆਤ

ਪੇਟ ਦੇ ਕੀੜੇ ਮਾਰਨ ਲਈ ਖੁਆਈ ਜਾਵੇਗੀ ਜਿਲ੍ਹੇ `ਚ 6 ਲੱਖ 80 ਹਜ਼ਾਰ ਬੱਚਿਆਂ ਨੂੰ ਦਵਾਈ-ਸਿਵਲ ਸਰਜਨ

PPN1108201811ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੇਟ ਦੇ ਕੀੜਿਆਂ ਤੋਂ ਮੁਕਤੀ ਅਤੇ ਬੱਚਿਆਂ ਨੂੰ ਨਰੋਆ ਭਵਿੱਖ ਦੇਣ ਦੇ ਮਕਸਦ ਨਾਲ ਜਿਲ੍ਹਾ ਅੰਮ੍ਰਿਤਸਰ ਵਿਚ ਇਕ ਤੋਂ 19 ਸਾਲ ਤੱਕ ਦੇ ਕਰੀਬ 6 ਲੱਖ 80 ਹਜ਼ਾਰ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਦੀਆਂ ਗੋਲੀਆਂ ਖਵਾਉਣ ਦਾ ਪ੍ਰੋਗਰਾਮ ਅੱਜ ਤੋਂ ਸ਼ੁਰੂ ਕੀਤਾ ਗਿਆ ਹੈ, ਜੋ ਕਿ 17 ਅਗਸਤ ਨੂੰ ਪੂਰਾ ਕਰ ਲਿਆ ਜਾਵੇਗਾ।ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਡੀ.ਵਾਰਮਿੰਗ ਦਿਵਸ ਸਬੰਧੀ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੀਆਂ) ਨਵਾ ਕੋਟ ਵਿਖੇ ਕਰਵਾਏ ਗਏ ਵਿਸ਼ੇਸ਼ ਸਮਗਾਮ ਨੂੰ ਸੰਬੋਧਨ ਕਰਦੇ ਕੀਤਾ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋ ਸਿੱਖਿਆ ਤੇ ਵਾਤਾਵਰਣ ਮੰਤਰੀ ਓ. ਪੀ ਸੋਨੀ ਦੀ ਗੈਰਹਾਜ਼ਰੀ ਵਿਚ ਕੌਂਸਲਰ ਵਿਕਾਸ ਸੋਨੀ ਹਾਜ਼ਰ ਹੋਏ ਅਤੇ ਉਨਾਂ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨਾਲ ਮਿਲ ਕੇ ਇਕ ਛੋਟੀ ਬੱਚੀ ਨੰੂ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਐਲਬੈਂਡਾਜੋਲ ਖੁਆ ਕੇ ਇਸ ਵਿਸ਼ੇਸ਼ ਪ੍ਰ੍ਰਗਰਾਮ ਦਾ ਸ਼ੁਭ ਆਰੰਭ ਕੀਤਾ ।
     ਸਿਵਲ ਸਰਜਨ ਨੇ ਦੱਸਿਆ ਕਿ ਬੱਚਿਆਂ ਦੇ ਪੇਟ ਵਿਚ ਕੀੜੇ ਆਮ ਰੋਗ ਹੈ, ਪਰ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਹੋਰ ਕਈ ਬੀਮਾਰੀਆਂ ਦਾ ਰੂਪ ਲੈ ਸਕਦਾ ਹੈ।ਇਸ ਲਈ ਸਿਹਤ ਵਿਭਾਗ ਵਲੋ ਐਲਬੈਡਾਜੋਲ ਦੀ ਗੋਲੀ ਸਕੂਲੀ ਬਚਿਆ ਨੰੂ ਖੁਆਈ ਜਾਣੀ ਜਰੁਰੀ ਹੈ। ਉਨਾਂ ਨੇ ਕਿਹਾ ਕਿ ਖਾਣਾ ਖਾਣ ਤੋਂ ਪਹਿਲਾ ਅਤੇ ਪਾਖਾਨਾ ਜਾਣ ਤੋਂ ਬਾਅਦ ਹੱਥ ਚੰਗੀ ਤਰਾਂ ਧੋਣੇ ਬਹੁਤ ਜ਼ਰੂਰੀ ਹਨ।
     ਕੌਂਸਲਰ ਵਿਕਾਸ ਸੋਨੀ ਨੇ ਸਿਹਤ ਵਿਭਾਗ ਵੱਲੋਂ ਬੱਚਿਆਂ ਦੀ ਸਿਹਤ-ਸੰਭਾਲ ਲਈ ਉਲੀਕੇ ਗਏ ਇਸ ਪ੍ਰੋਗਰਾਮ ਦੀ ਤਾਰੀਫ ਕਰਦੇ ਕਿਹਾ ਕਿ ਸਿਹਤ ਕਰਮਚਾਰੀ ਵਧਾਈ ਦੇ ਪਾਤਰ ਹਨ, ਜੋ ਦੇਸ਼ ਦੇ ਭਵਿੱਖ ਦੀ ਸਿਹਤ ਦਾ ਖਿਆਲ ਰੱਖ ਰਹੇ ਹਨ। ਡਾ. ਰਮੇਸ਼ਪਾਲ ਸਿੰਘ, ਜਿਲ੍ਹਾ ਟੀਕਾਕਰਨ ਅਫਸਰ ਨੇ ਇਸ ਮੌਕੇ ਦੱਸਿਆ ਕਿ ਜਿਹੜੇ ਬੱਚੇ ਸਕੂਲਾਂ ਵਿਚ ਨਾ ਹੋਣ ਕਾਰਨ ਦਵਾਈ ਖਾਣ ਤੋਂ ਰਹਿ ਜਾਣਗੇ ਉਨਾ ਨੰੂ ਮੋਪ-ਅੱਪ ਦਿਵਸ 17 ਅਗਸਤ ਦਿਨ ਸ਼ੁਕਰਵਾਰ ਨੰੂ ਗੋਲੀਆਂ ਖੁਆਈਆਂ ਜਾਣਗੀਆਂ। ਉਨਾਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਦੇ 1313 ਸਰਕਾਰੀ ਅਤੇ ਸਰਕਾਰੀ  ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜ੍ਹਦੇ ਲਗਭਗ 2,10,000 ਬੱਚੇ, 830 ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਲਗਭਗ 3,00,000 ਅਤੇ ਆਂਗਨਵਾੜੀ ਸੈਟਰਾਂ ਵਿੱਚ ਪੜਦੇ ਲਗਭਗ 1,70,000 ਬੱਚਿਆਂ ਨੂੰ ਇਹ ਦਵਾਈ ਖਵਾਈ ਜਾਵੇਗੀ।
     ਇਸ ਸਮਾਗਮ ਵਿਚ ਜ਼ਿਲ੍ਹਾ ਸਕੂਲ ਸਿਹਤ ਅਫਸਰ ਡਾ. ਰਜੇਸ਼ ਭਗਤ, ਡਾ. ਮਦਨ ਮੋਹਨ, ਜਿਲਾ ਬੀ.ਸੀ.ਸੀ ਫੈਸੀਲੀਟੇਟਰ, ਸ਼ਮਸ਼ੇਰ ਸਿੰਘ ਕੋਹਰੀ, ਕੁਆਰਡੀਨੇਟਰ ਲਵਪ੍ਰੀਤ ਸਿੰਘ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀਮਤੀ ਸੁਨੀਤਾ ਕਿਰਨ, ਐਲੀਮੈਂਟਰੀ ਸ਼ਿਸ਼ੂਪਾਲ ਸਿੰਘ, ਪ੍ਰਿ੍ਰਸੀਪਲ ਲਕਸ਼ਮੀ ਦੇਵੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply