Thursday, July 23, 2026

ਅੰਮ੍ਰਿਤਸਰ ਸਮਾਰਟ ਸਿਟੀ ਨੇ ਪੁਲਿਸ ਕੁਆਰਟਰਾਂ ਨੇੜੇ ਲਾਏ ਬੂਟੇ

PPN1108201815 ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੇ ਸੀ.ਈ.ਓ ਦੀਪਤੀ ਉਪਲ ਦੀ ਅਗਵਾਈ ਹੇਠ ਆਰੰਭ ਕੀਤੀ ਰੁੱਖ ਲਗਾਉਣ ਦੀ ਮੁਹਿੰਮ ਦੇ ਦੂਜੇ ਪੜਾਅ ਅੱਜ ਸ਼ੁਰੂ ਕੀਤਾ ਗਿਆ।ਜਿਸ ਅਧੀਨ  ਪੁਲਿਸ ਕੁਆਰਟਰਜ਼ ਦੇ ਨਜ਼ਦੀਕ ਪੈਂਦੀ ਖੁੱਲ੍ਹੀ ਪਈ ਜ਼ਮੀਨ ਤੇ ਰੁੱਖ ਲਗਾਏ ਗਏ।
ਰੁੱਖ ਲਗਾਉਣ ਦੀ ਇਸ ਮੁਹਿੰਮ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਵਾਲੇ ਬੂਟੇ ਪੁਲਿਸ ਮਹਿਕਮੇ ਤੋਂ ਸ਼ਿਵਦਰਸ਼ਨ ਸਿੰਘ, ਐਸ.ਐਚ.ਓ ਸਿਵਲ ਲਾਇਨਜ਼ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵਲੋਂ ਟੀਮ ਲੀਡਰ ਕਰਨਲ ਮਨੂੰ ਚੌਧਰੀ ੱਲੋਂ ਲਗਵਾਏ ਗਏ।ਇਸ ਸਮੇਂ ਆਏ ਹੋਏ ਮਹਿਮਾਨਾਂ ਨੂੰ ਬੂਟਿਆਂ ਦੀ ਸੌਗਾਤ ਦਿੱਤੀ ਗਈ ਤਾਂ ਕਿ ਉਹ ਘਰ ਜਾਕੇ ਇਹ ਬੂਟੇ ਲਗਾ ਸਕਣ।    ਕਰਨਲ ਮਨੂੰ ਚੌਧਰੀ ਨੇ ਕਿਹਾ ਕਿ,“ਸਮਾਰਟ ਸਿਟੀ ਤਹਿਤ ਸ਼ਹਿਰ ਦੇ ਸੁੰਦਰੀਕਰਨ ਦੇ ਨਾਲ-ਨਾਲ ਇਸ ਨੂੰ ਰਹਿਆ-ਭਰਿਆ ਬਣਾਉਣਾ ਵੀ ਮਕਸਦ ਹੈ।ਜਿਸ ਲਈ ਰੁੱਖ ਲਗਾਉਣੇ ਬੇਹੱਦ ਜ਼ਰੂਰੀ ਹਨ।“ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ “ਅੱਜ ਦੇ ਸਮੇਂ ਵਿੱਚ ਸਾਨੂੰ ਸਭ ਨੂੰ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਣ ਮਿਲ ਸਕੇ।“PPN1108201814
ਯਾਦ ਰਹੇ ਕਿ ਅੰਮਿ੍ਰਤਸਰ ਸਮਾਰਟ ਸਿਟੀ ਲਿਮ. ਵਲੋਂ 7 ਅਗਸਤ ਨੂੰ ਰੁੱਖ ਲਗਾਉਣ ਦੀ ਮੁਹਿੰਮ ਦਾ ਆਰੰਭ ਕੀਤਾ ਗਿਆ ਅਤੇ ਰਣਜੀਤ ਐਵੇਨਿਉ ਦੀ ਗਰਨਿ ਬੈਲਟ ਅਤੇ ਪੁਲਿਸ ਲਾਇਨ ਵਿੱਚ ਰੁੱਖ ਲਗਵਾਏ ਗਏ ਸਨ।ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਦੀ ਇਸ ਮੁਹਿੰਮ ਵਿੱਚ ਸਿਰਫ ਰੁੱਖ ਹੀ ਨਹੀਂ ਲਾਏ ਜਾ ਰਹੇ ਸਗੋਂ ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈੈ।“

 

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply