Sunday, April 5, 2026

ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਵਲੋਂ ਪਰਿਵਾਰਾਂ ਸਮੇਤ ਧਰਨਾ 24 ਅਗਸਤ ਨੂੰ – ਗੁਰਵਿੰਦਰ ਪੰਨੂ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਠੇਕਾ ਮੁਲਾਜ਼ਮ ਸੰਗਰਸ਼ ਕਮੇਟੀ ਪਾਵਰਕਾਮ (ਜੋਨ) ਬਠਿੰਡਾ ਅਤੇ ਟੀ.ਐੱਸ.ਯੂ ਭੰਗਲ ਅਤੇ PPN1108201819ਪਾਵਰਕਾਮ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸਾਂਝੇ ਸੱਦੇ `ਤੇ ਅੱਜ ਠੇਕਾ ਮੁਲਾਜਮ ਸੰਗਰਸ਼ ਕਮੇਟੀ ਜੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਵਲੋਂ ਡਵੀਜਨ ਸੰਗਤ ਵਿਖੇ ਮੀਟਿੰਗ ਕੀਤੀ ਗਈ।ਇਸ ਮੀਟਿੰਗ ‘ਚ ਪ੍ਰਧਾਨ ਪੰਨੂ ਨੇ ਬੋਲਦਿਆਂ ਕਿਹਾ ਕਿ 3 ਮਹੀਨਿਆਂ ਦੇ ਸੰਘਰਸ਼ ਸਦਕਾ ਹੀ ਉਨਾਂ ਨੇ  ਸਰਕਾਰ ਤੋਂ ਆਪਣਾ ਰੁਜਗਾਰ ਲਿਆ ਹੈ। ਸਮਝੌਤੇ ਦੌਰਾਨ ਪਾਵਰਕਾਮ ਨਾਲ 10 ਕਿਲੋਮੀਟਰ ਦੇ ਅੰਦਰ ਨੌਕਰੀ ਦੀ ਗੱਲ ਹੋਈ ਸੀ, ਪਰ ਪਾਵਰਕਾਮ ਵਲੋਂ ਸਾਰੇ ਵਰਕਰ 60,70 ਕਿਲੋਮੀਟਰ ਦੀ ਦੂਰੀ ਤੇ ਲਗਾਏ ਗਏ ਹਨ।ਜਿਨ੍ਹਾਂ ਨੂੰ 7000 ਤਨਖਾਹ ਦਿੱਤੀ ਜਾਂਦੀ ਹੈ, ਪਰ 4000 ਰੁਪਏ ਤਾਂ ਵਰਕਰਾਂ ਦਾ ਆਉਣ ਜਾਣ `ਚ ਖਰਚ ਹੋ ਜਾਂਦਾ ਹੈ।ਇਨ੍ਹੀ ਥੋੜੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਹੈ।ਹੁਣ ਵਰਕਰਾਂ ਨੂੰ ਨੌਕਰੀ ਤੋਂ ਕੱਢਣ ਲਈ ਨਵੇਂ ਨਾਦਰਸ਼ਾਹੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ।ਜਿਹੜੇ ਵਰਕਰ 7 ਦਿਨਾਂ ਤੋਂ ਵੱਧ ਡਿਊਟੀ ਤੋਂ ਗੈਰਹਾਜਰ ਹਨ, ਉਹਨਾਂ ਨੂੰ ਦੁਬਾਰਾ ਡਿਊਟੀ `ਤੇ ਨਹੀਂ ਲਿਆ ਜਾਵੇਗਾ।
ਇਸ ਲਈ ਜਥੇਬੰਦੀਆਂ ਵਲੋਂ ਬਠਿੰਡਾ ਵਿਚ 24 ਅਗਸਤ ਨੂੰ ਸਰਕਲ ਪੱਧਰ `ਤੇ ਧਰਨਾ ਦਿੱਤਾ ਜਾਵੇਗਾ।ਇਸ ਮੀਟਿੰਗ `ਚ ਜਰਨਲ ਸਕੱਤਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ `ਚ ਜੇ ਮੈਨੇਜਮੈਂਟ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।ਜਗਜੀਤ ਬਰਾੜ ਨੇ ਕਿਹਾ ਕਿ ਮੈਨੇਜਮੈਂਟ ਇਹ ਟਾਲਮਟੋਲ ਦੀ ਨੀਤੀ ਛੱਡ ਕੇ ਉਨਾਂ ਦੀਆਂ ਜਾਇਜ਼ ਮੰਗਾਂ ਮੰਨੀਆਂ। ਉਨਾਂ ਕਿਹਾ ਕਿ 10 ਤਰੀਕ ਲੰਘਣ ਤੋਂ ਬਾਅਦ ਵੀ ਵਰਕਰਾਂ ਦੀ ਤਨਖਾਹ ਨਹੀਂ ਆਈ।ਟੀ.ਐੱਸ.ਯੂ ਭੰਗਲ ਤੋਂ ਪ੍ਰਧਾਨ ਨਰਿੰਦਰ ਸਰਕਾਰ ਕੁਮਾਰ ਨੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ।।ਇਸ ਮੌਕੇ ਪਵਨ ਕੁਮਾਰ ਨਰਿੰਦਰ ਸਿੰਘ ਆਦਿ ਮੌਜੂਦ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply