Thursday, April 16, 2026

ਬਠਿੰਡਾ ਦੀਆਂ ਕੁੜੀਆਂ ਨੇ ਹੋਂਸਲੇ ਤੇ ਦਿ੍ਰੜਤਾ ਨਾਲ ਪਾਰ ਕੀਤੀ ਚੰਦਰਖਾਨੀ ਚੋਟੀ

ਵਿਦਿਆਰਥਣਾਂ ਜਿਲ੍ਹੇ ਦੇ ਨੌਜਵਾਨਾਂ ਲਈ ਬਣੀਆਂ ਰਾਹ ਦਸੇਰਾ

PPN1808201801ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੀ ਸਰਪ੍ਰਸਤੀ ਹੇਠ ਨੌਜਵਾਨ ਲੜਕੇ, ਲੜਕੀਆਂ ਨੂੰ ਪਹਾੜੀ ਇਲਾਕਿਆਂ ਮੁਤਾਬਿਕ ਮਾਨਸਿਕ ਅਤੇ ਜਿਸਮਾਨੀ ਤੌਰ `ਤੇ ਤਿਆਰ ਕਰਨ ਲਈ ਹਿਮਾਚਲ ਪ੍ਰਦੇਸ਼ ਵਿਚ ਲਗਾਏ ਜਾ ਰਹੇ 10 ਦਿਨਾਂ ਹਾਈਕਿੰਗ ਟਰੈਕਿੰਗ ਕੈਂਪ ਵਿਚ ਜ਼ਿਲ੍ਹਾ ਬਠਿੰਡਾ ਦੀਆਂ 7 ਵਿਦਿਆਰਥਣਾਂ ਨੇ ਭਾਗ ਲਿਆ।ਰਮਨਦੀਪ ਕੌਰ ਪਿੰਡ ਕੋਟਫੱਤਾ, ਸੁਖਦੀਪ ਕੌਰ ਚੱਠੇਵਾਲਾ, ਵੀਰਪਾਲ ਕੌਰ, ਨਵਜੋਤ ਕੌਰ ਚਾਉਕੇ, ਰਾਜਪਾਲ ਕੌਰ ਖੋਖਰ, ਕਮਲਦੀਪ ਕੌਰ ਅਤੇ ਜਸਵੀਰ ਕੌਰ ਪਿੰਡ ਯਾਤਰੀ ਵਲੋਂ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲਿਆ ਗਿਆ।ਉਨ੍ਹਾਂ ਦੱਸਿਆ ਕਿ  ਪੰਜਾਬ ਭਰ ਵਿਚੋਂ 157 ਨੌਜਵਾਨ ਲੜਕੀਆਂ ਨੇ ਚੰਦਰਖਾਨੀ ਪਾਸ ਜਿਸ ਦੀ ਉਚਾਈ 3600 ਮੀਟਰ  ਹੈ, ਨੂੰ ਪਾਰ ਕਰਨ ਲਈ ਟਰੈਕਿੰਗ ਕੀਤੀ।ਜ਼ਿਲ੍ਹੇ ਦੀਆਂ ਲੜਕੀਆਂ ਵਲੋਂ ਸਭ ਤੋਂ ਪਹਿਲਾਂ ਚੋਟੀ ਪਾਰ ਕਰਦਿਆਂ ਹੋਰ ਸਾਥੀ ਟ੍ਰੈਕਰਾਂ ਦੀ ਵੀ ਇਸ ਨੂੰ ਪਾਰ ਕਰਨ ਵਿਚ ਸਹਾਇਤਾ ਕੀਤੀ।ਇਹ ਬਠਿੰਡਾ ਜ਼ਿਲ੍ਹੇ ਦੀਆਂ ਪਹਿਲੀਆਂ ਕੁੜੀਆਂ ਹਨ, ਜਿਨ੍ਹਾਂ ਨੇ ਇਸ ਦਰ੍ਹੇ  ਨੂੰ ਪਾਰ ਕਰਨ ਦਾ ਸਾਹਸ ਦਿਖਾਇਆ।ਰਸਤੇ ’ਚ ਸੇਬ, ਅਖਰੋਟ ਅਤੇ ਜਪਾਨੀ ਫਲਾਂ ਦੇ ਬਾਗਾਂ ’ਚੋਂ ਗੁਜਰਦਿਆਂ ਇਨ੍ਹਾਂ ਵਿਦਿਆਰਥਣਾਂ ਨੇ ਪੂਰੇ ਅਨੁਸ਼ਾਸਨ ਅਤੇ ਜਿੰਮੇਵਾਰੀ ਨਾਲ 10 ਰੋਜ਼ਾ ਕੈਂਪ ਦੀ ਹਰ ਡਿਉਟੀ ਨੂੰ ਤਨਦੇਹੀ ਨਾਲ ਨਿਭਾਇਆ।
ਖੇਡਾਂ ਦੇ ਸ਼ੈਸਨ ਵਿਚ ਰੱਸਾਕਸੀ ਅਤੇ ਰੁਮਾਲ ਚੁੱਕ ਦੇ ਜ਼ਿਲ੍ਹੇ ਵਾਰ ਮੁਕਾਬਲਿਆਂ ’ਚ ਮੋਹਰੀ ਸਥਾਨ ਹਾਸਲ ਕੀਤਾ।ਟਰੈਕਿੰਗ ਦੌਰਾਨ ਭਾਰੀ ਮੀਂਹ ਅਤੇ ਸਿੱਧੀ ਚੜ੍ਹਾਈ ਦੀ ਚੁਣੋਤੀ ਨੂੰ ਪਾਰ ਕਰਨ ਲਈ ਇਨ੍ਹਾਂ ਵਿਦਿਆਰਥਣਾਂ ਵਲੋਂ ਰਸਤੇ ਵਿਚ ਦੋ ਥਾਵਾਂ ਤੇ ਟੈਂਟ ਲਗਾ ਕੇ ਇਸ ਨੂੰ ਸਰ ਕੀਤਾ ਅਤੇ ਮੁਸਕਿਲ ਹਾਲਾਤਾਂ ਦਾ ਸਾਹਮਣਾ ਕਰਨ ਦੇ ਯੋਗ ਬਣਾਇਆ। ਇਨ੍ਹਾਂ ਵਿਦਿਆਰਥਣਾਂ ਨੇ ਭਵਿੱਖ ਵਿਚ ਵੀ ਇਸ ਕੈਂਪ ਤੋਂ ਪ੍ਰੇਰਿਤ ਹੋ ਕੇ ਟਰੈਕਿੰਗ ਰਾਹੀਂ ਹਿਮਾਚਲ ਪ੍ਰਦੇਸ਼ ਦੇ ਹੋਰ ਦਰ੍ਹੇ ਅਤੇ ਸਾਹਸਕ ਗਤੀਵਿੱਧੀਆਂ ਵਿਚ ਅੱਗੇ ਤੋਂ ਵੱਧ ਚੜ੍ਹ ਕੇ ਭਾਗ ਲੈਣ ਦਾ ਪ੍ਰਣ ਕੀਤਾ। ਕੈਂਪ ਤੋਂ ਸਫ਼ਲਤਾ ਪੂਰਵਕ ਵਾਪਸ ਪਰਤਨ ’ਤੇ ਐਸ.ਐਸ.ਪੀ ਬਠਿੰਡਾ ਡਾ. ਨਾਨਕ ਸਿੰਘ ਵਲੋਂ ਇਨ੍ਹਾਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ ਅਤੇ ਸਮਾਜਿਕ ਖੇਤਰ ’ਚ ਹਿੱਸਾ ਲੈਣ ਲਈ ਪ੍ਰੇਰਿਆ।
 ਇਸ ਮੌਕੇ ਸਹਾਇਕ ਡਾਇਰੈਕਟਰ, ਯੂਵਕ ਸੇਵਾਵਾਂ ਕੁਲਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਕਿਹਾ ਕਿ ਵਿਭਾਗ ਵਲੋਂ ਜ਼ਿਲ੍ਹੇ ਦੇ ਨੌਜਵਾਨ ਲੜਕੇ, ਲੜਕੀਆਂ ਨੂੰ ਪਹਾੜੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਜੀਵਨ ਪ੍ਰਣਾਲੀ ਬਾਰੇ ਜਾਣੂ ਕਰਵਾਉਣਾ, ਆਤਮ ਵਿਸ਼ਵਾਸ਼, ਸਾਹਸੀ ਰੁਚੀਆਂ ਕੁਦਰਤੀ ਰੂਪ ਵਿਚ ਆਏ ਮੁਸ਼ਕਲਾਂ ਹਾਲਾਤਾਂ ਦਾ ਸਾਹਮਣਾ ਕਰਨ ਅਤੇ ਘੱਟੋ ਘੱਟ ਸਾਧਨਾਂ ਨਾਲ ਵੱਧ ਤੋਂ ਵੱਧ ਪ੍ਰਸੰਨਤਾ ਹਾਸਿਲ ਕਰਨ ਲਈ ਇਨ੍ਹਾਂ ਗਤੀਵਿਧੀਆਂ ਦਾ ਆਯੋਜਿਨ ਕੀਤਾ ਜਾਂਦਾ ਹੈ।
 

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply