Friday, October 30, 2026

ਸਫਾਈ ਸੇਵਕ ਯੂਨੀਅਨ ਨੇ 17ਵੇਂ ਦਿਨ ਵੀ ਕੱਢੀ ਰੋਸ਼ ਰੈਲੀ

ਨਗਰ ਪਰਿਸ਼ਦ ਦਫ਼ਤਰ  ਦੇ ਸਾਹਮਣੇ ਰੋਸ਼ ਪ੍ਰਦਰਸ਼ਨ ਕਰਦੇ ਕਰਮਚਾਰੀ।
ਨਗਰ ਪਰਿਸ਼ਦ ਦਫ਼ਤਰ ਦੇ ਸਾਹਮਣੇ ਰੋਸ਼ ਪ੍ਰਦਰਸ਼ਨ ਕਰਦੇ ਕਰਮਚਾਰੀ।

ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) –  ਮਿਊਸਿਪਲ ਇੰਪਲਾਇਜ ਸੰਘਰਸ਼ ਕਮੇਟੀ ਪੰਜਾਬ  ਦੇ ਐਲਾਨ ਉੱਤੇ ਅੱਜ ਨਗਰ ਕੌਂਸਲ  ਦੇ ਸਮੂਹ ਕਰਮਚਾਰੀਆਂ ਨੇ ਅੱਜ 17ਵੇਂ ਦਿਨ ਵੀ ਹੜਤਾਲ ਕਰਕੇ ਨਗਰ  ਦੇ ਮੁੱਖ ਬਾਜ਼ਾਰਾਂ ਵਿੱਚ ਸਰਕਾਰ ਖਿਲਾਫ ਨਗਰ ਵਿੱਚ ਰੋਸ਼ ਮੁਜਾਹਰਾ ਕੀਤਾ ਅਤੇ ਬਾਅਦ ਵਿੱਚ ਚੌਂਕ ਘੰਟਾਘਰ ਉੱਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ।ਇਸ ਮੌਕੇ ਵੱਖ ਵੱਖ ਬੁਲਾਰਿਆਂ ਦੁਆਰਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਦੁਆਰਾ ਬਦਲੀਆਂ ਸਬੰਧੀ ਨੋਟਿਫਿਕੇਸ਼ਨ ਵਾਪਸ ਲਿਆ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਰੇਗੁਲਰ ਭਰਤੀ ਕੀਤੀ ਜਾਵੇ , ਵੈਟ ਦੀ ਰਾਸ਼ੀ ਦੁੱਗਣੀ ਕੀਤੀ ਜਾਵੇ, ਪੇ ਕਮਿਸ਼ਨ ਦਾ ਗਠਨ ਕੀਤਾ ਜਾਵੇ,  ਪੁਰਾਣੀ ਪੇਂਸ਼ਨ ਸਕੀਮ ਬਹਾਲ ਕੀਤੀ ਜਾਵੇ ਆਦਿ ਮੰਗਾਂ ਪ੍ਰਵਾਨ ਕੀਤੀਆਂ ਜਾਣ।ਇਸ ਧਰਨੇ ਨੂੰ ਸਫਾਈ ਕਰਮਚਾਰੀ ਯੂਨੀਅਨ  ਦੇ ਫਤੇਹ ਚੰਦ, ਰਮੇਸ਼ ਕੁਮਾਰ ਸੰਗੋਲਿਆ, ਸੁਭਾਸ਼ ਚੰਦਰ ਚਾਂਵਰਿਆ, ਰਾਮ ਕੁਮਾਰ  ਭਰੂਟਿਆ, ਗੌਤਮ ਕੁਮਾਰ ਜਾਦੂਸੰਕਟ ਆਦਿ ਨੇ ਵੀ ਸੰਬੋਧਨ ਕੀਤਾ। 

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply