ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਲਾਰੰਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ ਵਿਖੇ ਸੀ.ਬੀ.ਐਸ.ਈ ਵਲੋਂ ਕਦਰਾਂ-ਕੀਮਤਾਂ `ਤੇ ਅਧਾਰਿਤ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਪ੍ਰਸਿੱਧ ਸਿੱਖਿਆ ਮਾਹਿਰ ਅਤੇ ਪ੍ਰਸਿੱਧ ਵਿਦਵਾਨ ਪਿ੍ਰੰਸੀਪਲ ਸ਼੍ਰੀ ਰਾਮ ਆਸ਼ਰਮ ਸਕੂਲ ਸ਼੍ਰੀਮਤੀ ਵਿਨੋਦਿਤਾ ਸਾਂਖਿਆਨ ਰਿਸੋਰਸ ਪਰਸਨ ਦੇ ਰੂਪ ਵਿੱਚ ਹਾਜ਼ਰ ਹੋਏ।ਸੈਮੀਨਾਰ ਵਿੱਚ ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੁਧਿਆਣਾ, ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਹੁਸਿ਼ਆਰਪੁਰ, ਗੁੱਡਵਿਲ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ, ਐਸ.ਐਮ ਇੰਟਰਨੈਸ਼ਨਲ ਕਾਨਵੈਂਟ ਸਕੂਲ ਫਿਰੋਜ਼ ਸ਼ਾਹ ਫਿਰੋਜ਼ਪੁਰ, ਗੁਰੂ ਨਾਨਕ ਦੇਵ ਅਕੈਡਮੀ ਤਰਨਤਾਰਨ, ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ, ਆਈ.ਵੀ ਵਰਲਡ ਸਕੂਲ ਜਲੰਧਰ ਅਤੇ ਇੰਡੀਅਨ ਪਬਲਿਕ ਸਕੂਲ ਜਲੰਧਰ 75 ਅਧਿਆਪਕਾਂ ਨੇ ਹਿੱਸਾ ਲਿਆ।
ਸ਼੍ਰੀਮਤੀ ਵਿਨੋਦਿਤਾ ਸਾਂਖਿਆਨ ਨੇ ਕਿਹਾ ਕਿ ਸੀ.ਬੀ.ਐਸ.ਈ ਦੇ ਸੰਦਰਭ ਵਿੱਚ ਕਦਰਾਂ-ਕੀਮਤਾਂ ਤੇ ਅਧਾਰਿਤ ਸਿੱਖਿਆ ਉਨ੍ਹਾਂ ਤਰੀਕਿਆਂ ਦੇ ਨਿਰਪੱਖ ਸੂਤਰਾਂ ਨੂੰ ਸੰਦਰਭਿਤ ਕਰਦੀ ਹੈ, ਜਿੰਨ੍ਹਾਂ ਵਿੱਚ ਵਿਦਿਆਰਥੀਆਂ ਦੇ ਅਧੁਨਿਕ ਸਿੱਖਿਆ ਪ੍ਰਕ੍ਰਿਆ ਦੇ ਅੰਤਰਗਤ ਬਦਲਣ ਦੀ ਉਮੀਦ ਹੈ।ਉਹਨਾਂ ਨੂੰ ਸਹੀ ਮਾਰਗ `ਤੇ ਚੱਲਣ ਲਈ ਅਧਿਆਪਕਾਂ ਦੇ ਮਾਰਗ-ਦਰਸ਼ਨ ਤੇ ਨਿਰੀਖਣ ਦੀ ਲੋੜ ਹੈ।`ਲਗਨ ਨਾਲ ਕੰਮ ਕਰਨਾ ਚੰਗਾ ਹੈ“ ਉਹਨਾਂ ਦਾ ਇਹ ਮੂਲ-ਮੰਤਰ ਅਧਿਆਪਕਾਂ ਨੁੰ ਬਹੁਤ ਚੰਗਾ ਲੱਗਾ।
ਕਾਰਜਸ਼ਾਲਾ ਵਿੱਚ ਦਿਲਚਸਪ ਗਤੀਵਿਧੀਆਂ, ਵੀਡੀਓ, ਖੇਡਾਂ ਅਤੇ ਅਧਿਆਪਕਾਂ ਵਿੱਚ ਵਿਅਕਤੀਗਤ ਗੱਲਬਾਤ ਨੂੰ ਸ਼ਾਮਲ ਕੀਤਾ।ਆਪਣੀ ਕਾਰਜਸ਼ਾਲਾ ਦੇ ਦੌਰਾਨ ਉਨ੍ਹਾਂ ਨੇ ਭਾਸ਼ਾਵਾਂ, ਵਿਗਿਆਨ, ਗਣਿਤ ਅਤੇ ਦੂਸਰੇ ਵਿਸਿ਼ਆਂ ਦੇ ਅਧਿਆਪਨ ਵਿੱਚ ਕਦਰਾਂਸ਼ਕੀਮਤਾਂ ਤੇ ਅਧਾਰਿਤ ਸਿੱਖਿਆ ਪ੍ਰਦਾਨ ਕਰਨ ਲਈ ਵਿਚਾਰਾਂ ਨੂੰ ਸਾਂਝਾ ਕੀਤਾ। ਕਾਰਜਸ਼ਾਲਾ ਦੀ ਸਮਾਪਤੀ ਇੱਕ ਸਾਕਾਰਾਤਮਕ ਸੰਦੇਸ਼ ਦੇ ਨਾਲ ਹੋਈ।ਅਧਿਆਪਕਾਂ ਨੇ ਵਿਦਿਆਰਥੀਆਂ ਵਿੱਚ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ `ਤੇ ਚਰਚਾ ਕੀਤੀ ਅਤੇ ਵਿਸ਼ੇ ਦੇ ਮਾਹਿਰ ਦੇ ਨਾਲ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਗਿਆਨ ਅਤੇ ਉਤਸ਼ਾਹਪੂਰਨ ਕਾਰਜਸ਼ਾਲਾ ਲਈ ਸ਼੍ਰੀਮਤੀ ਵਿਨੋਦਿਤਾ ਸਾਂਖਿਆਨ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਕਦਰਾਂ-ਕੀਮਤਾਂ `ਤੇ ਅਧਾਰਿਤ ਸਿੱਖਿਆ ਤੋਂ ਨੌਜਵਾਨਾਂ ਨੂੰ ਤਾਕਤਵਰ ਬਣਾਉਣ ਲਈ ਉਹਨਾਂ ਵਿੱਚ ਸੰਭਾਵਨਾਵਾਂ ਪੈਦਾ ਕਰਨ, ਵਾਤਾਵਰਨ ਨਾਲ ਅਨੁਕੂਲਿਤ ਹੋਣ ਅਤੇ ਗਿਆਨ ਦੀਆਂ ਸੀਮਾਵਾਂ ਦੀ ਖੋਜ ਕਰਨ ਵਿੱਚ ਮਦਦ ਮਿਲੇਗੀ।ਉਹਨਾਂ ਸਫਲ ਸਮਾਜ ਦਾ ਨਿਰਮਾਣ ਕਰਨ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਉਤਸ਼ਾਹ ਨਾਲ ਮੁੱਲਾਂ ਦਾ ਵਿਕਾਸ ਕਰਨ ਲਈ ਕਿਹਾ।
ਉਨਾਂ ਕਿਹਾ ਕਿ ਸਕੂਲਾਂ ਦੇ ਨੌਜਵਾਨ ਵਿਦਿਆਰਥੀਆਂ ਵਿੱਚ ਵਧੀਆ ਮੁੱਲਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਸੀ.ਬੀ.ਐਸ.ਈ ਨੇ ਅਧਿਆਪਕਾਂ ਲਈ ਸੈਮੀਨਾਰ ਕਰਨ ਦੀ ਪਹਿਲ ਕੀਤੀ ਹੈ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media