ਮਾਨਸਾ, 21 ਅਗਸਤ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਰਜਿੰਦਰ
ਸਿੰਘ ਜਵਾਹਰਕੇ ਮੀਤ ਪ੍ਰਧਾਨ ਕਿਸਾਨ ਵਿੰਗ ਅਤੇ ਵਰਕਿੰਗ ਕਮੇਟੀ ਮੈਂਬਰ ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ, ਬਾਬਾ ਲਾਲ ਸਿੰਘ ਭੀਖੀ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਜਿਲਾ ਮਾਨਸਾ ਤੋਂ ਬਾਰਵਾਂ ਜੱਥਾ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣ ਲਈ ਗੁਰੂਦੁਆਰਾ ਸਹਿਬ ਮਾਨਸਾ ਕੈਂਚੀਆਂ ਤੋਂ ਬਰਗਾੜੀ ਲਈ ਰਵਾਨਾ ਹੋਇਆ।
ਇਸ ਸਮੇਂ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਜਥੇ ਨੂੰ ਰਵਾਨਾ ਕੀਤਾ।ਇਸ ਮੌਕੇ ਸਰਬਜੀਤ ਸਿੰਘ ਪ੍ਰਧਾਨ ਕੈਲੇਫੋਰਨੀਆਂ ਗਤਕਾ ਦਲ ਪੰਜਾਬ, ਬਾਬਾ ਲਾਲ ਸਿੰਘ ਭੀਖੀ ਪ੍ਰਧਾਨ ਮੀਰੀ-ਪੀਰੀ ਇੰਟਰਨੈਸ਼ਨਲ ਸੰਤ ਸਮਾਜ, ਜਗਿੰਦਰ ਸਿੰਘ ਬੋਹਾ ਜਿਲ੍ਹਾਂ ਪ੍ਰਧਾਨ ਕਿਸਾਨ ਵਿੰਗ, ਮੇਜਰ ਸਿੰਘ ਅਕਲੀਆਂ ਕਿਸਾਨ ਵਿੰਗ, ਲਵਪ੍ਰੀਤ ਸਿੰਘ ਪ੍ਰਧਾਨ ਯੂਥ ਵਿੰਗ, ਮਲਕੀਤ ਸਿੰਘ ਐਮ ਸੀ ਜੋਗਾ, ਅਮਰੀਕ ਸਿੰਘ ਜੋਗਾ, ਕਰਮ ਸਿੰਘ ਅਤਲਾ, ਨਛੱਤਰ ਸਿੰਘ, ਹਰਦੇਵ ਸਿੰਘ, ਗੁਰਸੇਵਕ ਸਿੰਘ ਅਤਲਾ ,ਮਹਿੰਦਰ ਸਿੰਘ ਬੁਰਜ ਹਰੀ, ਮੱਖਣ ਸਿੰਘ ਮਾਨਸਾ, ਹੈਡ ਗ੍ਰੰਥੀ ਨਾਜਰ ਸਿੰਘ ਅਤਲਾ ਕਲਾ, ਹਾਕਮ ਸਿੰਘ ਪ੍ਰਧਾਨ ਅਤਲਾ ਕਲਾਂ, ਸੁਖਰਾਜ ਸਿੰਘ ਅਤਲਾ ਅਤੇ ਸੁਖਜੀਤ ਕੋਰ ਅਤਲਾ ਆਦਿ ਹਾਜ਼ਰ ਸਨ !
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media