Tuesday, July 28, 2026

ਫੂਡ ਸੇਫਟੀ ਟੀਮ ਨੇ ਪਨੀਰ, ਦੁੱਧ, ਦਹੀਂ ਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਭਰੇ ਸੈਂਪਲ

PPN2208201810ਪਠਾਨਕੋਟ, 22 ਅਗਸਤ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਅਤੇ ਚੰਗੀ ਸਿਹਤ ਚੰਗੀ ਸੋਚ ਅਧੀਨ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ, ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਡਾ. ਨੈਨਾਂ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਪਠਾਨਕੋਟ ਅਤੇ ਡੇਅਰੀ ਵਿਕਾਸ ਵਿਭਾਗ ਦੋਨਾਂ ਸੰਯੁਕਤ ਤੋਰ `ਤੇ ਚੱਕੀ ਪੁੱਲ ਨਜਦੀਕ ਵਿਸ਼ੇਸ ਨਾਕਾ ਲਗਾਇਆ ਗਿਆ।ਨਾਕੇ ਦੋਰਾਨ ਪਠਾਨਕੋਟ `ਚ ਆ ਰਹੀਆਂ ਦੁੱਧ ਵਾਲੀਆਂ ਗੱਡੀਆਂ ਨੂੰ ਰੋਕਿਆ ਗਿਆ ਅਤੇ ਵਿਭਾਗ ਵੱਲੋਂ ਦੁੱਧ ਦੇ, ਦਹੀਂ ਅਤੇ ਲੱਸੀ ਦੇ ਸੈਂਪਲ ਲਏ ਗਏ।
ਇਸ ਦੋਰਾਨ ਡਲਹੋਜੀ ਰੋਡ `ਤੇ ਇੱਕ ਗੱਡੀ ਨੂੰ ਰੋਕ ਕੇ ਲਾਲ ਮਿਰਚ ਪਾਉਡਰ ਦਾ ਸੈੈਂਪਲ ਵੀ ਲਿਆ ਗਿਆ। ਚੈਕਿੰਗ ਦੋਰਾਨ ਟੀਮਾਂ ਵੱਲੋਂ ਸਹਿਰ ਵਿੱਚ ਸਥਿਤ ਮੁੱਖ ਮਿਠਾਈ ਦੀਆਂ ਦੁਕਾਨਾਂ `ਤੇ ਵੀ ਸੈਂਪਲ ਲਏ ਗਏ। ਜਾਂਚ ਦੋਰਾਨ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਸਾਫ ਸਫਾਈ ਰੱਖਣ ਦੇ ਲਈ ਹਦਾਇਤ ਕੀਤੀ ਗਈ ਅਤੇ ਮਿਠਾਈ ਬਣਾਉਣ ਲਈ ਸ਼ੁੱਧ ਸਮੱਗਰੀ ਦਾ ਪ੍ਰਯੋਗ ਕਰਨ ਲਈ ਵੀ ਹਦਾਇਤਾਂ ਕੀਤੀਆਂ ਗਈਆਂ।ਸਹਾਇਕ ਕਮਿਸ਼ਨਰ ਫੂਡ ਸੇਫਟੀ ਨੇ ਦੱਸਿਆ ਕਿ ਅੱਜ ਦੀ ਜਾਂਚ ਦੋਰਾਨ ਭਰੇ ਗਏ ਸੈਂਪਲਾਂ ਨੂੰ ਲੈਬ ਖਰੜ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਆਉਂਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।ਇਸ ਮੋਕੇ ਸ੍ਰੀਮਤੀ ਸਿਮਰਤ ਕੋਰ ਅਤੇ ਰੇਖਾ ਸਰਮਾ ਦੋਨੋ ਫੂਡ ਸੇਫਟੀ ਅਫਸ਼ਰ ਵੀ ਹਾਜ਼ਰ ਸਨ।

 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply