Saturday, July 18, 2026

ਬਾਬਾ ਫ਼ਰੀਦ ਗਰੁੱਪ ਇੰਸਟੀਚਿਊਸ਼ਨਜ਼ ਨੇ ਮਿਲਾਇਆ ਇੰਡੀਅਨ ਇੰਸਟੀਚਿਊਟ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਨਾਲ ਹੱਥ

ਬਠਿੰਡਾ, 23 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਫੂਡ ਪ੍ਰੋਸੈਸਿੰਗ ਸਿਖਿਆ ਦੇ ਖੇਤਰ, ਖੋਜ ਅਤੇ ਵਿਕਾਸ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ ਲਈ PPN2308201802ਇੰਡੀਅਨ ਇੰਸਟੀਚਿਊਟ ਆਫ਼ ਫੂਡ ਪ੍ਰੋਸੈਸਿੰਗ ਟੈਕਨਾਲੋਜੀ (ਆਈ.ਆਈ.ਐਫ.ਪੀ.ਟੀ) ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਅੰਤਰਰਾਸ਼ਟਰੀ ਕਾਨਫਰੰਸ ਆਈ.ਸੀ.ਆਰ.ਏ.ਐਫ.ਪੀ.ਟੀ ’18 ਦੌਰਾਨ ਐਮ.ਓ.ਯੂ ‘ਤੇ ਦਸਤਖਤ ਕੀਤੇ ਹਨ, ਜੋ ਆਈ.ਆਈ.ਐਫ.ਪੀ.ਟੀ, ਥੰਜਾਵੁਰ, ਤਾਮਿਲਨਾਡੂ ਵਿਖੇ ਆਯੋਜਿਤ ਕੀਤੀ ਗਈ।ਇਹ ਸਮਝੌਤਾ ਦੋਵਾਂ ਸੰਸਥਾਵਾਂ ਦੇ ਵਿਚਕਾਰ ਅਕਾਦਮਿਕ ਅਤੇ ਵਿਗਿਆਨਕ ਸਹਿਯੋਗ, ਅਕਾਦਮਿਕ ਅਦਾਨ-ਪ੍ਰਦਾਨ, ਸੈਮੀਨਾਰ ਅਤੇ ਵਰਕਸ਼ਾਪ, ਜਰਨਲਜ਼ ਅਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਅਤੇ ਹੋਰ ਸਹਿਯੋਗੀ ਖੋਜ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ‘ਤੇ ਕੇਂਦਰਤ ਹੈ। ਜਗਦੀਸ਼ ਪ੍ਰਸਾਦ ਮੀਨਾ, ਸੈਕਟਰੀ, ਮਨਿਸਟਰੀ ਆਫ਼ ਫੂਡ ਪ੍ਰੋਸੈਸਿੰਗ ਇੰਡਸਟਰੀਜ਼, ਭਾਰਤ ਸਰਕਾਰ ਦੀ ਹਾਜ਼ਰੀ ਵਿਚ ਬਾਬਾ ਫ਼ਰੀਦ ਇੰਸਟੀਚਿਊਸ਼ਨਜ਼ ਦੇ ਅਸਿਸਟੈਂਟ ਡਾਇਰੈਕਟਰ (ਅਕਾਦਮਿਕ) ਡਾ. ਜੈ ਅਸ਼ੀਸ਼ ਸੇਠੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਫੂਡ ਪ੍ਰੋਸੈਸਿੰਗ ਟੈਕਨਾਲੋਜੀ (ਆਈ.ਆਈ.ਐਫ.ਪੀ.ਟੀ) ਦੇ ਡਾਇਰੈਕਟਰ ਡਾ ਕੇ. ਸਿੰਗਾਰਾਵੇਦਿਵਲ ਨੇ ਇਸ ਸਮਝੌਤੇ ‘ਤੇ ਦਸਤਖਤ ਕੀਤੇ।
 ਜ਼ਿਕਰਯੋਗ ਹੈ ਕਿ ਇੰਡੀਅਨ ਇੰਸਟੀਚਿਊਟ ਆਫ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲੇ ਦੇ ਅਧੀਨ ਇੱਕ ਪ੍ਰਸਿੱਧ ਰਿਸਰਚ ਤੇ ਵਿਕਾਸ (ਆਰ.ਐਂਡ.ਡੀ) ਦਾ ਵਿਦਿਅਕ ਅਦਾਰਾ ਹੈ।ਇਸ ਅਦਾਰੇ ਵਿਚ ਅੰਤਰਰਾਸ਼ਟਰੀ ਮਾਨਕ ਦੀਆਂ ਲੈਬਾਰਟਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਆਈ.ਐਸ.ਓ 9000, 14000 ਅਤੇ 22000 ਪ੍ਰਮਾਣਿਤ ਫੂਡ ਪ੍ਰੋਸੈਸਿੰਗ ਇਨਕਿਊਬੇਸ਼ਨ ਕਮ ਟ੍ਰੇਨਿੰਗ ਸੈਂਟਰ ਵੀ ਹੈ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਦੋਵੇਂ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਉਮੀਦ ਕੀਤੀ ਕਿ ਇਹ ਸਮਝੌਤਾ ਦੋਵਾਂ ਸੰਸਥਾਵਾਂ, ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਲਈ ਲਾਭਦਾਇਕ ਹੋਵੇਗਾ ਅਤੇ ਇਸ ਦੇ ਨਤੀਜੇ ਵਜੋਂ ਫੂਡ ਪ੍ਰੋਸੈਸਿੰਗ ਅਤੇ ਖੇਤੀਬਾੜੀ ਦੇ ਖੇਤਰ ਵਿਚ ਉੁਸਾਰੂ ਖੋਜ ਸਾਹਮਣੇ ਆਵੇਗੀ।ਉਹਨਾਂ ਵਿਕਾਸ ਲਈ ਇਸ ਸਮਝੌਤੇ ਨੂੰ ‘ਲੰਮੇ ਸਮੇਂ ਦੇ ਰਿਸ਼ਤੇ ਦੀ ਨਵੀਂ ਸ਼ੁਰੂਆਤ’ ਦੇ ਰੂਪ ਵਿਚ ਦਰਸਾਇਆ ।

Check Also

DAV Public School celebrates outstanding success in NEET UG 2026

Amritsar, July 18 (Punjab Post Bureau) – DAV Public School Lawrence Road is proud to …

Leave a Reply