Monday, September 21, 2026

ਵਾਤਰਵਣ ਨੂੰ ਸਵੱਛ ਰੱਖਣ ਲਈ ਡਿਪਟੀ ਕਮਿਸ਼ਨਰ ਨੇ ਕੁਈਨਜ਼ ਰੋਡ `ਤੇ ਲਾਏ ਪੌਦੇ

ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਮਿਸ਼ਨ ਖੁਦਾਈ ਖਿਦਮਤਗਾਰਾਂ ਦੇ ਸਹਿਯੋਗ ਨਾਲ PPN2408201807ਕੁਈਨਜ਼ ਰੋਡ ਤੋਂ ਕ੍ਰਿਸਟਲ ਚੋਂਕ ਤੱਕ 50 ਪੌਦੇ ਲਗਾਏ ਗਏ।ਡੀ.ਸੀ ਸੰਘਾ ਨੇ ਇਸ ਸਮੇਂ ਦੱਸਿਆ ਕਿ ਕੁਈਨਜ਼ ਰੋਡ ਵਿਖੇ ਗੱਡੀਆਂ ਦੀ ਆਵਜਾਈ ਬਹੁਤ ਰਹਿੰਦੀ ਹੈ, ਜਿਸ ਕਰਕੇ ਇਥੇ ਪ੍ਰਦੂਸ਼ਣ ਵੀ ਬਹੁਤ ਜਿਆਦਾ ਹੁੰਦਾ ਹੈ। ਪ੍ਰਦੂਸ਼ਣ ਨੂੰ ਰੋਕਣ ਲਈ ਕੁਈਨਜ਼ ਰੋੇਡ ਵਿਖੇ ਵੱਖ-ਵੱਖ ਤਰ੍ਹਾਂ ਦੇ 50 ਪੌਦੇ ਲਗਾਏ ਗਏ ਹਨ।
     ਉਨਾਂ ਕਿਹਾ ਕਿ ਪੌਦੇ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋ ਬਚੇਗਾ ਉਥੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ।ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਪੌਦੇ ਲਗਾਈਏ  ਅਤੇ ਜੋ ਪੌਦੇ ਅੱਜ ਕੁਈਨਜ ਰੋਡ ਵਿਖੇ ਲਗਾਏ ਗਏ ਉਨ੍ਹਾਂ ਦੀ ਦੇਖਭਾਲ ਵੀ ਕਰੀਏ।ਉਨਾਂ ਨੇ ਕੁਈਨਜ਼ ਰੋਡ ਦੇ ਦੁਕਾਨਦਾਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਕਿਹਾ ਗਿਆ ਕਿ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਇਹ ਜੋ ਪੌਦੇ ਲਗਾਏ ਗਏ ਹਨ ਇਸ ਦੀ ਸਹੀ ਦੇਖਭਾਲ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਵਾਤਾਵਰਣ ਖਰਾਬ ਹੋਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਪੌਦੇ ਲਗਾਉਣ ਨਾਲ ਹੀ ਵਾਤਾਵਰਣ ਸਵੱਛ ਰੱਖਿਆ ਜਾ ਸਕਦਾ ਹੈ।
     ਪ੍ਰਕਾਸ਼ ਸਿੰਘ ਭੱਟੀ ਮਿਸ਼ਨ ਖੁਦਾਈ ਖਿਦਮਤਗਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਟੀਚਾ ਹੈ ਕਿ ਸ਼ਹਿਰ ਦੇ ਜਿਹੜੇ ਚੌਂਕਾਂ ਵਿੱਚੋਂ ਇਕ ਮਿੰਟ ਵਿੱਚ 25 ਗੱਡੀਆਂ ਲੰਘਦੀਆਂ ਹਨ ਦੇ ਆਲੇ ਦੁਆਲੇ 50 ਪੌਦੇ ਜਰੂਰ ਲਗਾਏ ਜਾਣ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੌਣ ਤੋਂ ਬਚਾਇਆ ਜਾ ਸਕੇ।ਭੱਟੀ ਨੇ ਕਿਹਾ ਕਿ ਵਾਤਾਵਰਣ ਸਵੱਛ ਹੈ ਤਾਂ ਹੀ ਅਸੀਂ ਨਿਰੋਗ ਰਹਿ ਸਕਦੇ ਹਾਂ ਇਸ ਲਈ ਸਾਨੂੰ ਸਭ ਤੋਂ ਮਿਲ ਕੇ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ।
     ਇਸ ਮੌਕੇ ਦੁਕਾਨਦਾਰ ਐਸੋਸੀੲੈਸ਼ਨ ਦੇ ਪ੍ਰਧਾਨ ਜਸਪਾਲ ਸਿੰਘ, ਗੁਰਨਾਮ ਸਿੰਘ, ਕਰਨਦੀਪ ਸਿੰਘ, ਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੁਕਾਨਦਾਰ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply