Saturday, April 25, 2026

ਸਰਕਾਰੀ ਸੀਨੀਅਰ ਸੈਕੰਡਰੀ ਬੋਹੜੂ ਦਾ ਖੇਡਾਂ `ਚ ਬਿਹਤਰੀਨ ਪ੍ਰਦਰਸ਼ਨ

ਪ੍ਰਾਪਤੀਆਂ ਦਾ ਸਿਹਰਾ ਡੀ.ਪੀ.ਈ ਹਰਜਿੰਦਰ ਸਿੰਘ ਤੇ ਪੀ.ਟੀ.ਆਈ ਨਵਿੰਦਰ ਕੌਰ ਦੇ ਸਿਰ- ਪ੍ਰਿੰ. ਅੰਜਨਾ

PPN2508201814ਅੰਮ੍ਰਿਤਸਰ 25 ਅਗਸਤ (ਪੰਜਾਬ ਪੋਸਟ- ਸੰਧੂ) – ਜਿਲਾ ਬਠਿੰਡਾ ਦੀ ਇਤਿਹਾਸਕ ਨਗਰੀ ਤਲਵੰਡੀ ਸਾਬੋਕੇ ਵਿਖੇ ਸੰਪਨ ਹੋਈ ਲੜਕੀਆਂ ਦੀ ਪਲੇਠੀ ਜੂਨੀਅਰ ਅਤੇ ਸਬ ਜੂਨੀਅਰ ਬਾਕਸਿੰਗ ਪ੍ਰਤੀਯੋਗਤਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹੜੂ ਦੀਆਂ ਵਿਦਿਆਰਥਣਾ ਦਾ ਪ੍ਰਦਰਸ਼ਨ ਬੇਹਤਰ ਰਿਹਾ।ਸਕੂਲ ਡੀ.ਪੀ ਹਰਜਿੰਦਰ ਸਿੰਘ ਦੀ ਦੇਖ-ਰੇਖ ਹੇਠ ਗਈ ਲੜਕੀਆਂ ਦੀ ਟੀਮ ਦੇ ਵਿੱਚੋਂ 38 ਤੋਂ 40 ਗ੍ਰਾਮ ਭਾਰ ਵਰਗ ਦੇ ਵਿੱਚ ਨੇ ਗੋਲਡ ਮੈਡਲ, 36 ਤੋਂ 38 ਕਿਲੋਗ੍ਰਾਮ ਵਿੱਚ ਜਸ਼ਨਦੀਪ ਕੌਰ ਨੇ ਬਰਾਊਂਜ ਮੈਡਲ 48 ਤੋਂ 50 ਕਿਲੋਗ੍ਰਾਮ ਭਾਰ ਵਰਗ ਵਿੱਚ ਸਨੇਹਪ੍ਰੀਤ ਕੌਰ ਨੇ ਬਰਾਊਂਜ ਮੈਡਲ ਜਦੋਂ ਕਿ ਵਿਦਿਆਰਥਣ ਖੁਸ਼ਦੀਪ ਕੌਰ, ਨਵਦੀਪ ਕੌਰ, ਕਿਰਨਦੀਪ ਕੌਰ, ਰਮਨਦੀਪ ਕੌਰ, ਚੰਦਨਪਾਲ ਕੌਰ ਤੇ ਮੁਸਕਾਨ ਨੇ ਪਹਿਲੀ ਵਾਰ ਸ਼ਮੂਲੀਅਤ ਕਰਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ।
 ਸਕੂਲ ਪੁੱਜੀਆਂ ਇੰਨ੍ਹਾਂ ਖਿਡਾਰਣਾਂ ਦਾ ਪ੍ਰਿੰਸੀਪਲ ਅੰਜਨਾ ਕੁਮਾਰੀ, ਪੀ.ਟੀ.ਆਈ ਨਵਿੰਦਰ ਕੌਰ ਤੇ ਹੋਰਨਾਂ ਅਧਿਆਪਕਾਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਅੰਜਨਾ ਕੁਮਾਰੀ ਨੇ ਕਿਹਾ ਕਿ ਸਕੂਲ ਦੇ ਖਿਡਾਰੀ ਵਿੱਦਿਅਕ ਖੇਤਰ ਤੋਂ ਇਲਾਵਾ ਖੇਡ ਖੇਤਰ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ  ਅਤੇ ਆਉਣ ਵਾਲੇ ਸਮੇਂ ਵਿੱਚ ਸਕੂਲ ਹੋਰ ਵੀ ਬੇਹਤਰ ਤੇ ਉੱਚ ਮੁਕਾਰ ਹਾਂਸਲ ਕਰੇਗਾ।ਉਨਾਂ ਕਿਹਾ ਕਿ ਮੌਜੂਦਾ ਪ੍ਰਾਪਤੀਆਂ ਦੇ ਲਈ ਡੀ.ਪੀ.ਈ ਹਰਜਿੰਦਰ ਸਿੰਘ ਤੇ ਪੀ.ਟੀ.ਆਈ. ਨਵਿੰਦਰ ਕੌਰ ਵਧਾਈ ਦੇ ਪਾਤਰ ਹਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply