Saturday, April 25, 2026

ਏਮਜ਼ ਦਾ ਨੀਂਹ ਪੱਥਰ ਰੱਖਣ `ਤੇ ਸਮਾਜ ਸੇਵੀ ਵੀਨੂ ਗੋਇਲ ਵਲੋਂ ਬੀਬੀ ਬਾਦਲ ਦਾ ਧੰਨਵਾਦ

PPN2508201817ਬਠਿੰਡਾ, 25 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਮਾਜ ਸੇਵਕ ਵੀਨੂ ਗੋਇਲ ਵਲੋਂ ਬਠਿੰਡਾ ਵਿੱਚ ਏਮਜ਼ ਹਸਪਤਾਲ ਆਲ ਇੰਡੀਆ ਇੰਸਟੀਚਿਉਟ ਆਫ਼ ਮੈਡੀਕਲ ਸਾਇੰਸ ਦਾ ਕੰਮ ਜੋ ਕਿ ਪੰਜਾਬ ਸਰਕਾਰ ਵਲੋਂ ਰੋਕਿਆ ਗਿਆ ਸੀ,ਸ਼ੁਰੂ ਕਰਨ ਦਾ ਨੀਂਹ ਪੱਥਰ ਰੱਖਣ ਦੇ ਸਬੰਧਤ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਦੇ ਨਾਲ ਵੱਖ-ਵੱਖ ਸੰਸਥਾਵਾਂ ਦੀਆਂ ਮੈਂਬਰ ਅੋਰਤਾਂ ਤੇ ਅਹੁੱਦੇਦਾਰ ਮੌਜੂਦ ਸਨ। ਉਨ੍ਹਾਂ ਕਿਹਾ ਕਿ 25 ਨਵੰਬਰ 2016 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਏਮਜ਼ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ ਸੀ, ਪੰਜਾਬ ਸਰਕਾਰ ਦੀ ਤਰਫੋਂ ਏਮਜ਼ ਦਾ ਕੰਮ ਸ਼ੁਰੂ ਕਰਨ ਵਿੱਚ ਕਈ ਤਰ੍ਹਾਂ ਦੀਆਂ ਅੜਚਣਾਂ ਪੈਦਾ ਕੀਤੀਆਂ ਜਾ ਰਹੀਆਂ ਸਨ।ਪ੍ਰੰਤੁ ਬੀਬੀ ਹਰਸਿਮਰਤ ਕੌਰ ਬਾਦਲ ਦੀ ਮਿਹਨਤ ਅਤੇ ਕੋਸ਼ਿਸ਼ਾਂ ਦੇ ਸਦਕਾ ਏਮਜ਼ ਹਸਪਤਾਲ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਾਸੀਆਂ ਦੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮੈਡਮ ਹਸਪਤਾਲ ਦੇ ਬਣ ਜਾਣ ਕਾਰਨ ਬਠਿੰਡਾ ਵਾਸੀਆਂ ਨੂੰ ਬਿਹਤਰ ਸਹੂਲਤਾਂ ਲੈਣ ਲਈ ਕਿਸੀ ਦੂਜੇ ਸ਼ਹਿਰ ਜਾਣ ਦੀ ਲੋੜ ਨਹੀ ਰਹੇਗੀ, ਕਿਉਕਿ ਇਸ ਵਿੱਚ ਐਮਰਜੈਸੀ, ਟਰੋਮਾ ਪ੍ਰਾਈਵੇਟ ਅਤੇ ਆਈ.ਸੀ.ਯੂ ਅਤੇ ਉਥੇ ਹੀ ਸਪੈਸ਼ੈਲਿਟੀ ਅਤੇ ਸੁਪਰ ਸਪੈਸ਼ੈਲਿਟੀ ਆਦਿ ਸਾਰੀਆਂ ਸਹੂਲਤਾ ਉਪਲੱਬਧ ਹੋਣਗੀਆਂ ਅਤੇ ਨਾਲ ਹੀ ਬੇਰੁਜ਼ਗਾਰਾਂ ਨੂੰ ਨੋਕਰੀ ਮਿਲਣਗੀਆਂ।ਇਸ ਮੌਕੇ ਡਿਪਟੀ ਮੇਅਰ ਗੁਰਿੰਦਰ ਪਾਲ ਕੌਰ, ਐਮ.ਕੇ ਮੰਨਾ, ਪਰਮਿੰਦਰ ਕੌਰ, ਲਵਲੀ ਚੌਧਰੀ, ਜੋਲੀ ਜੈਨ, ਸੋਨਿਆ ਉਬਰਾਏ, ਬਲਵਿੰਦਰ ਕੌਰ,ਜੋਗਿਦਰ ਕੌਰ, ਗੀਤਾਜ਼ਲੀ, ਰਵਨੀਤ ਕੌਰ ਆਦਿ ਮੌਜੂਦ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply