ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਬੀਤੇ ਦਿਨੀਂ ਦਿਨੀਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲੰਡਨ ਦੇ ਦੌਰੇ ਦੌਰਾਨ
84 ਦੇ ਸਿੱਖ ਕਤਲੇਆਮ ’ਚ: ਛੀਨਾ ਨੇ ਕਿਹਾ ਕਿ 84 ਦੰਗਿਆ ਵੇਲੇ 3 ਹਜ਼ਾਰ ਦੇ ਕਰੀਬ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਸਬੰਧੀ ਪ੍ਰਤੱਖਦਰਸ਼ੀਆਂ ਮੁਤਾਬਕ ਜਗਦੀਸ਼ ਟਾਈਟਲਰ, ਸੱਜਣ ਸਿੰਘ ਵਰਗੇ ਕਈ ਉਚ ਕਾਂਗਰਸੀ ਨੇਤਾ ਦੇ ਸਫ਼ੈਦ ਦਾਮਨ ਬੇਕਸੂਰ ਸਿੱਖਾਂ ਦੇ ਖੂਨ ਨਾਲ ਲੱਥਪਥ ਹੈ।
ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ 84 ’ਚ ਹੋਏ ਦੰਗਿਆਂ ਦੌਰਾਨ ਮਾਰੇ ਸਿੱਖਾਂ ਦੀ ਮੌਤ ’ਤੇ ਅਫ਼ਸੋਸ ਜਾਹਿਰ ਕੀਤਾ ਗਿਆ ਸੀ, ਜਿਸ ਸਬੰਧੀ ਆਪਣੇ ਇਕ ਭਾਸ਼ਣ ’ਚ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਸਮੂਹ ਸਿੱਖ ਜਗਤ ਕੋਲੋਂ ਮੁਆਫ਼ੀ ਵੀ ਮੰਗੀ ਗਈ ਸੀ।ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਵੱਲੋਂ 84 ਦੰਗਿਆਂ ’ਚ ਕਾਂਗਰਸ ਦਾ ਹੱਥ ਨਾ ਹੋਣ ਦਾ ਕਹਿਣਾ, ਕਈ ਸ਼ੰਕੇ ਪੈਦਾ ਕਰ ਰਹੀ ਹੈ ਕਿ ਕਾਂਗਰਸ ਪਾਰਟੀ ਦਾ ਸ਼ਕਤੀਸ਼ਾਲੀ ਆਕਾ ਕੌਣ ਅਤੇ ਕਿਸ ਦਬਾਅ ’ਤੇ ਰਾਹੁਲ ਗਾਂਧੀ ਨੇ ਬਿਆਨ ਬਦਲਿਆ ਤੇ ਕਿੰਨ੍ਹਾਂ ਕਾਰਨਾਂ ਕਰਕੇ ਜਗ ਜਾਹਿਰ ਦੋਸ਼ੀ ਜਗਦੀਸ਼ ਟਾਈਟਲਰ, ਸੱਜਣ ਸਿੰਘ ਨੂੰ ਬਚਾਇਆ ਜਾ ਰਿਹਾ ਹੈ।
ਛੀਨਾ ਨੇ ਕਿਹਾ ਕਿ 34 ਸਾਲਾਂ ਦੇ ਵਕਫ਼ੇ ਉਪਰੰਤ ਵੀ 84 ਸਿੱਖ ਕਤਲੇਆਮ ’ਚ ਬੇਕਸੂਰ ਨਿਹੱਥੇ ਸਿੱਖਾਂ ਨੂੰ ਮਾਰ ਮੁਕਾਉਣ ਵਾਲੇ ਮੋਢੀਆਂ ਲਈ ਕਾਂਗਰਸ ਇਕ ਢਾਲ ਵਜੋਂ ਕਾਰਜਸ਼ੀਲ ਹੈ।ਛੀਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆੜੇ ਹੱਥੀਂ ਲੈਂਦਿਆ ਕਿਹਾ ਕਿ ਉਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੀ ਨੀਤੀ ਛੱਡ ਕੇ 84 ਸਿੱਖ ਕਤਲੇਆਮ ’ਚ ਮਾਰੇ ਬੇਕਸੂਰ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਅਵਾਜ਼ ਬੁਲੰਦ ਕਰਨ।ਉਨ੍ਹਾਂ ਵਿਧਾਨ ਸਭਾ ’ਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਕਾਲੀ ਭਾਜਪਾ ਗਠਜੋੜ ਸਬੰਧੀ ਕੀਤੀ ਟਿੱਪਣੀ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆ ਕਿਹਾ ਕਿ ਸਿੱਧੂ ਨੂੰ ਚਾਹੀਦੀ ਹੈ ਕਿ ਉਹ ਰਾਜਨੀਤੀ ਛੱਡ ਕੇ ਫ਼ਿਲਮੀ ਅਦਾਕਾਰ ਬਣ ਜਾਵੇ। ਕਿਉਂਕਿ ਸਿਆਸਤ ’ਚ ਅਜਿਹੇ ਡਰਾਮੇਬਾਜ਼ ਨੇਤਾਵਾਂ ਦੀ ਕੋਈ ਜਰੂਰਤ ਨਹੀਂ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media