ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਿਛਲੇ ਦਿਨੀਂ ਸਿਹਤ ਵਿਭਾਗ ਵੱਲੋਂ ਗਿੱਲ ਡੇਅਰੀ ਗਉਂਸਾਬਾਦ ਅਤੇ ਪਨੂੰ ਡੇਅਰੀ ਸ੍ਰੀ ਰਾਮਤੀਰਥ ਵਿਖੇ ਕੀਤੀ ਗਈ ਛਾਪਾਮਾਰੀ ਦੌਰਾਨ ਦੋਹਾਂ ਡੇਅਰੀਆਂ ਨੂੰ ਸੀਲ ਕਰ ਦਿੱਤਾ ਗਿਆ ਸੀ।
ਇਸ ਸਬੰਧੀ ਜਿਲ੍ਹਾ ਸਿਹਤ ਅਫਸਰ ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਡੇਅਰੀਆਂ ਦੇ ਦੁੱਧ, ਦਹੀ ਤੇ ਪਨੀਰ ਦੇ ਸੈਂਪਲ ਲੈਬਾਰਟਰੀ ਵਿੱਚ ਟੈਸਟ ਕਰਾਉਣ ਲਈ ਭੇਜੇ ਗਏ ਸਨ।ਇਨ੍ਹਾਂ ਸੈਂਪਲਾਂ ਦੀ ਰਿਪੋਰਟ ਆ ਗਈ ਅਤੇ ਇਨ੍ਹਾਂ ਦੇ ਸੈਂਪਲ ਫੇਲ ਪਾਏ ਗਏ ਹਨ।ਭਾਗੋਵਾਲੀਆ ਨੇ ਦੱਸਿਆ ਕਿ ਰਿਪੋਰਟ ਦੇ ਅਧਾਰ `ਤੇ ਦੋਹਾਂ ਡੇਅਰੀਆਂ ਦਾ ਸੀਲ ਕੀਤਾ ਗਿਆ 2 ਕੁਇੰਟਲ ਦੁੱਧ, ਇਕ-ਇਕ ਕੁਇੰਟਲ ਪਨੀਰ ਤੇ ਦਹੀ ਕੀਤਾ ਨਸ਼ਟ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਡੇਅਰੀਆਂ ਦੀ ਸੀਲ ਖੋਲ ਦਿੱਤੀ ਗਈ ਹੈ ਅਤੇ ਇਨ੍ਹਾਂ ਤੋਂ ਅੰਡਰਟੇਕਿੰਗ ਲੈ ਲਈ ਗਈ ਅਤੇ ਭਵਿੱਖ ਵਿੱਚ ਫੂਡ ਸੇਫਟੀ ਐਕਟ ਦੇ ਨਿਯਮਾਂ ਦਾ ਪਾਲਣ ਕਰਨਗੇ ਅਤੇ ਆਪਣੇ ਲਾਇਸੈਂਸ ਦੀ ਰਜਿਸਟਰੇਸ਼ਨ ਵੀ ਕਰਾਉਣਗੇ।ਭਾਗੋਵਾਲੀਆ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਦੇ ਜੋ ਸੈਂਪਲ ਫੇਲ ਪਾਏ ਗਏ ਹਨ ਉਨ੍ਹਾਂ ਦੀ ਬਣਦੀ ਕਾਨੂੰਨੀ ਪ੍ਰਕਿਰਿਆ ਜਾਰੀ ਰਹੇਗੀ।ਇਸ ਮੌਕੇ ਉਨ੍ਹਾਂ ਨਾਲ ਮੈਡਮ ਗਗਨਦੀਪ ਕੌਰ ਅਤੇ ਸਿਮਰਜੀਤ ਸਿੰਘ ਫੂਡ ਸੇਫਟੀ ਅਫਸਰ ਵੀ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media