Saturday, April 18, 2026

ਐਸ.ਟੀ.ਐਫ ਬਾਰਡਰ ਰੇਂਜ ਅੰਮ੍ਰਿਤਸਰ ਬਰਾਮਦ ਕੀਤੀ ਇੱਕ ਕਿਲੋਗ੍ਰਾਮ ਹੈਰੋਇਨ

ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਰਪ੍ਰੀਤ ਸਿੰਘ ਸਿੱਧੂ ਏ.ਡੀ.ਜੀ.ਪੀ ਐਸ.ਟੀ.ਐਫ ਅਤੇ ਆਰ.ਕੇ ਜੈਸਵਾਲ ਆਈ.ਜੀ.ਪੀ ਐਸ.ਟੀ:ਐਫ ਬਾਰਡਰ ਜੋਨ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਰਛਪਾਲ ਸਿੰਘ ਏ:.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਦੀ ਅਗਵਾਈ ਹੇਠ ਡੀ.ਐਸ.ਪੀ ਕਿਰਪਾਲ ਸਿੰਘ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ ਇੰਚਾਰਜ ਯੂਨਿਟ ਐਸ.ਟੀ.ਐਫ ਤਰਨਤਾਰਨ ਨੂੰ ਜੇਲ ਵਿੱਚ ਨਸ਼ੇ ਦਾ ਨੈਟਵਰਕ ਚਲਾਉਂਦੀ ਇਕ ਔਰਤ ਅਤੇ ਉਸ ਦੇ ਸਾਥੀਆਂ ਦਾ ਪਰਦਾਫਾਸ਼ ਕਰਕੇ ਇਕ ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਭਾਰੀ ਸਫਲਤਾ ਮਿਲੀ ਹੈ।
     ਏ.ਆਈ.ਜੀ ਬਾਰਡਰ ਰੇਂਜ ਅੰਮਿ੍ਰਤਸਰ ਨੇ ਦੱਸਿਆ ਕਿ 28 ਅਗਸਤ ਨੂੰ ਜਦੋਂ ਬਾਹੱਦ ਰਕਬਾ ਰਸੂਲਪੁਰ ਨਹਿਰਾਂ ਤੇ ਮੌਜੁਦ ਸਨ ਤਾਂ ਮੁਖਬਰੀ ਹੋਈ ਕਿ ਦਵਿੰਦਰ ਕੁਮਾਰ ਉਰਫ ਲਵਲੀ ਪੁੱਤਰ ਲੇਟ ਸੁਰਿੰਦਰਪਾਲ ਵਾਸੀ ਬਰਗਾੜੀ ਜਿਲ੍ਹਾ ਫਰੀਦਕੋਟ ਅਤੇ ਸਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਿੰਗਾਵਾਲਾ ਜਿਲ੍ਹਾ ਮੋਗਾ ਅਤੇ ਸਤਪਾਲ ਦੀ ਪਤਨੀ ਸਿਮਰਜੀਤ ਕੌਰ ਉਰਫ ਇੰਦੂ ਸਾਰੇ ਰਲ ਕੇ ਵੱਡੇ ਪੱਧਰ ’ਤੇ ਹੈਰੋਇਨ ਦਾ ਧੰਦਾ ਕਰਦੇ ਹਨ।ਉਨ੍ਹਾਂ ਦੱਸਿਆ ਕਿ ਸਿਮਰਜੀਤ ਕੌਰ ਇਸ ਸਮੇਂ ਕੇਂਦਰੀ ਜੇਲ ਫਰੀਦਕੋਟ ਵਿੱਚ ਬੰਦ ਹੈ ਜੋ ਜੇਲ ਵਿੱਚੋਂ ਹੀ ਮੋਬਾਇਲ ਫੋਨ ਰਾਹੀਂ ਆਪਣੇ  ਜੇਲ ਤੋਂ ਬਾਹਰ ਬੈਠੇ ਸਾਥੀਆਂ ਨਾਲ ਹੈਰੋਇਨ ਦਾ ਕਾਰੋਬਾਰ ਚਲਾ ਰਹੀ ਹੈ ਅਤੇ ਇਸ ਦੀ ਸਪਲਾਈ ਜਿਲ੍ਹਾ ਤਰਨਤਾਰਨ ਵਿੱਚ ਕਰਦੀ ਹੈ।ਇਸ ਇਤਲਾਹ `ਤੇ ਮੁਕੱਦਮਾ ਨੰਬਰ 218 ਮਿਤੀ 28 ਅਗਸਤ ਜੁਰਮ 21,25, 29/61/85 ਐਨ:ਡੀ:ਪੀ:ਐਸ ਐਕਟ ਥਾਣਾ ਸਦਰ ਤਰਨਤਾਰਨ ਵਿੱਚ ਦਰਜ ਕਰਕੇ ਤਫਤੀਸ਼ ਕੀਤੀ ਗਈ।ਉਨ੍ਹਾਂ ਦੱਸਿਆ ਕਿ ਤਫਤੀਸ਼ੀ ਟੀਮ ਨੇ ਨਾਕਾਬੰਦੀ ਦੌਰਾਨ ਦਵਿੰਦਰ ਕੁਮਾਰ ਉਰਫ ਲਵਲੀ ਨੂੰ ਸਮੇਤ ਮੋਬਾਇਲ ਫੋਨ ਅਤੇ ਐਕਟਿਵਾ ਨੰਬਰ ਪੀ.ਬੀ 29 ਜੈਡ 7469 ਕਾਬੂ ਕੀਤਾ ਅਤੇ ਕਿਰਪਾਲ ਸਿੰਘ ਡੀ.ਐਸ.ਪੀ ਤਰਨਤਾਰਨ ਦੀ ਹਾਜ਼ਰੀ ਵਿੱਚ ਤਲਾਸੀ ਕਰਨ `ਤੇ ਇਕ ਕਿਲੋਗਰਾਮ ਹੈਰੋਇਨ ਬਰਾਮਦ ਹੋਈ ਜਿਸ ਨੁੂੰ ਗਿ੍ਰਫਤਾਰ ਕਰ ਲਿਆ ਗਿਆ। ਦੋਸ਼ੀ ਨੇ ਪੁਛ ਗਿੱਛ  ਦੋਰਾਨ ਇਹ ਸਾਰਾ ਨੈਟਵਰਕ ਸਿਮਰਜੀਤ ਕੌਰ ਉਰਫ ਇੰਦੂ ਦਾ ਦੱਸਿਆ।ਤਫਤੀਸ਼ ਜਾਰੀ ਹੈ ਅਤੇ ਹੋਰ ਦੋਸ਼ੀਆਂ ਦੀ ਗਿ੍ਰਫਤਾਰੀ ਹੋਣ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply