ਬਠਿੰਡਾ, 31 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੇਰਕਾ ਮਿਲਕ ਪਲਾਂਟ ਵਲੋਂ ਦੁੱਧ ਵਿਚ ਮਿਲਾਵਟ ਸਬੰਧੀ
ਚੈਕਿੰਗ ਲਈ ਮੁਫ਼ਤ ਕੈਂਪ 100 ਫੁੱਟੀ ਰੋਡ ਨੇੜੇ ਆਈ.ਸੀ.ਆਈ.ਸੀ.ਆਈ ਬੈਂਕ ਤੇ ਭਾਰਤ ਨਗਰ ਵਿਖੇ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਲੋਕਾਂ ਨੂੰ ਮੌਕੇ ’ਤੇ ਮਿਲਾਵਟ ਸਬੰਧੀ ਦੁੱਧ ਦੇ ਨਮੂਨਿਆਂ ਦੀ ਚੈਕਿੰਗ ਬਾਰੇ ਦੱਸਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵੇਰਕਾ ਦੇ ਜੀ.ਐਮ ਰੁਪਿੰਦਰ ਸਿੰਘ ਨੇ ਦੱਸਿਆ ਕਿ 3 ਤੋਂ 5 ਸਤੰਬਰ 2018 ਤੱਕ ਦਾਦੀ ਪੋਤੀ ਪਾਰਕ ਮਾਡਲ ਟਾਊਨ ਫੇਜ਼ 3 ਵਿਖੇ ਮੁਫ਼ਤ ਦੁੱਧ ਦੇ ਸੈਂਪਲ ਚੈਕ ਕੀਤੇ ਜਾਣਗੇ।ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਦੁੱਧ ਦੇ ਨਮੂਨੇ ਲੈ ਕੇ ਆਉਣ ਤਾਂ ਜੋ ਦੁੱਧ ਦੀ ਸ਼ੁੱਧਤਾ ਸਬੰਧੀ ਟੈਸਟ ਮੌਕੇ ’ਤੇ ਹੀ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਦੁੱਧ ’ਚ ਪਾਈਆਂ ਜਾਣ ਵਾਲੀਆਂ ਮਿਲਾਵਟਾਂ ਜਿਵੇਂ ਕਿ ਨਮਕ, ਚੀਨੀ, ਗੁਲੁਕੋਜ਼, ਯੂਰੀਆ, ਹਾਈਡਰੋਜਨ ਪਰਆਕਸਾਈਡ, ਨਿਊਟ੍ਰੇਲਾਈਜ਼ਰ, ਆਮੋਨੀਅਮ ਨਾਈਟ੍ਰੇਟ ਸਬੰਧੀ ਟੈਸਟ ਕੀਤੇ ਜਾਣਗੇ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media