Sunday, August 9, 2026

ਡਿਪਟੀ ਕਮਿਸ਼ਨਰ ਵਲੋਂ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਉਦਘਾਟਨ

ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ – ਮਨਜੀਤ ਸਿੰਘ) – ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵੱਲੋਂ ਮੁੱਖ ਡਾਕਘਰ ਵਿਖੇ ਇੰਡੀਆ ਪੋਸਟ ਪੇਮੈਂਟ ਬੈਂਕ ਦਾ PPN0109201805ਉਦਘਾਟਨ ਕੀਤਾ ਗਿਆ ਅਤੇ ਇਹ ਸੁਵਿਧਾ ਦਿਹਾਤੀ ਲੋਕਾਂ ਤੱਕ ਵੀ ਪਹੁੰਚਾਈ ਜਾਵੇਗੀ।
     ਮੁੱਖ ਡਾਕਘਰ ਵੱਲੋਂ ਸੇਂਟ ਪੀਟਰ ਚਰਚ ਵਿੱਚ ਰੱਖੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲੇ ਚਰਨ ਵਿੱਚ ਅੰਮਿ੍ਰਤਸਰ ਡਵੀਜਨ ਅਤੇ ਤਰਨਤਾਰਨ ਦੇ 10 ਪੁਆਇੰਟ ਨਿਸ਼ਚਤ ਕੀਤੇ ਗਏ ਹਨ ਜਿੰਨਾਂ ਵਿੱਚ ਇਹ ਸਰਵਿਸ ਸ਼ੁਰੂ ਕੀਤੀ ਜਾਵੇਗੀ।ਇਨ੍ਹਾਂ ਪੁਆਇੰਟਾਂ ਵਿੱਚੋਂ ਮੁੱਖ ਡਾਕਘਰ, ਛੇਹਰਟਾ ਉਪ ਡਾਕਘਰ, ਗੁਮਾਨਪੁਰਾ ਸ਼ਾਖਾ, ਡਾਕਖਾਨਾ ਖਾਪੜਖੇੜੀ, ਝਬਾਲ ਉਪ ਡਾਕਘਰ, ਐਮਾਂ ਕਲਾਂ, ਕੋਟ ਧਰਮਚੰਦ ਕਲਾਂ, ਮਾਲੂਵਾਲ ਬ੍ਰਾਂਚ ਵਿਖੇ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ।ਸੰਘਾ ਨੇ ਕਿਹਾ ਕਿ ਇਸ ਨਾਲ ਹੁਣ ਡਾਕਘਰ ਪੋਸਟਲ ਸੇਵਾ ਦੇ ਨਾਲ ਨਾਲ ਲੋਕਾਂ ਨੂੰ ਬੈਕਿੰਗ ਦੀ ਸੁਵਿਧਾ ਵੀ ਮੁਹੱਈਆ ਕਰਵਾਏਗਾ।ਸੰਘਾ ਨੇ ਦੱਸਿਆ ਕਿ ਖਾਤਾ ਖੋਲਣ ਵਾਲੇ ਹਰੇਕ ਵਿਅਕਤੀ ਨੂੰ ਕਿਊ: ਆਰ ਕਾਰਡ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਵਿਅਕਤੀ ਨੂੰ ਆਪਣਾ ਖਾਤਾ ਨੰਬਰ ਅਤੇ ਪਿੰਨ ਨੰਬਰ ਯਾਦ ਰੱਖਣ ਦੀ ਜਰੂਰਤ ਨਹੀਂ ਹੋਵੇਗੀ, ਉਹ ਕੇਵਲ ਆਪਣੇ ਅਧਾਰ ਕਾਰਡ ਨਾਲ ਹੀ ਇਸ ਨੂੰ ਵਰਤ ਸਕੇਗਾ।ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਕਾਗਜ ਰਹਿਤ ਅਤੇ ਕੈਸ਼ਲੈਸ ਦੀ ਸੁਵਿਧਾ ਲੋਕਾਂ ਨੂੰ ਪ੍ਰਾਪਤ ਹੋਵੇਗੀ।
     ਸੰਘਾ ਨੇ ਦੱਸਿਆ ਕਿ ਇੰਡੀਆ ਪੋਸਟ ਪੇਮੈਂਟ ਬੈਂਕ 1,30,000 ਅਕਸੈਸ ਪੁਆਇੰਟਾਂ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਭਾਰਤ ਦੀ ਬੈਂਕਾਂ ਦੀ ਗਿਣਤੀ ਨਾਲੋਂ ਢਾਈ ਗੁਣਾ ਜਿਆਦਾ ਹੈ।ਸੰਘਾ ਨੇ ਦੱਸਿਆ ਕਿ ਡਾਕਘਰ ਵਿੱਚ ਕਰੀਬ 3 ਲੱਖ ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ।ਸੰਘਾ ਨੇ ਡਾਕੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਭਾਰਤ ਦੀ ਪੋਸਟਲ ਸੇਵਾ ਸ਼ੁਰੂ ਤੋਂ ਹੀ ਹੋਰ ਮੁਲਕਾਂ ਨਾਲ ਕਾਫੀ ਵਧੀਆ ਰਹੀ ਹੈ ਅਤੇ ਸਾਡੇ ਸਮਾਜ ਵਿੱਚ ਡਾਕੀਏ ਦਾ ਰੁਤਬਾ ਵੀ ਬਹੁਤ ਵਧੀਆ ਹੈ।ਉਨ੍ਹਾਂ ਕਿਹਾ ਕਿ ਹੁਣ ਇਹ ਡਾਕੀਆ ਪੋਸਟਲ ਸੇਵਾਵਾਂ ਦੇ ਨਾਲ ਨਾਲ ਬੈਕਿੰਗ ਸੇਵਾਵਾਂ ਵੀ ਲੋਕਾਂ ਦੇ ਘਰ ਘਰ ਤੱਕ ਪਹੁੰਚਾਉਣਗੇ।ਸੰਘਾ ਨੇ ਦੱਸਿਆ ਕਿ ਇਸ ਸਰਵਿਸ ਨਾਲ ਲੋਕ ਬੈਂਕਾਂ ਦੀ ਤਰਜ ਤੇ ਆਰ.ਟੀ.ਜੀ.ਐਸ ਅਤੇ ਐਨ.ਈ.ਐਫ.ਟੀ ਦਾ ਵੀ ਲਾਭ ਪ੍ਰਾਪਤ ਕਰ ਸਕਣਗੇ।ਸੰਘਾ ਵੱਲੋਂ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਕਿਤਾਬਚਾ ਜਾਰੀ ਕੀਤਾ ਗਿਆ ਤੇ ਸੇਂਟ ਪੀਟਰ ਚਰਚ ਵਿੱਚ ਇਕ ਪੌਦਾ ਵੀ ਲਗਾਇਆ ਗਿਆ। ਸਮਾਗਮ ਦੌਰਾਨ ਮੱਖਣ ਸਿੰਘ ਸੀਨੀਅਰ ਪੋਸਟ ਮਾਸਟਰ ਵੱਲੋਂ ਸੰਘਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
     ਸੰਘਾ ਨੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਡਾਕਘਰ ਦੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਇੰਡੀਆ ਪੋਸਟ ਪੇਮੈਂਟ ਬੈਂਕ ਵਿੱਚ ਖਾਤਾ ਖੁਲਵਾਉਣ ਵਾਲੇ ਲੋਕਾਂ ਨੂੰ ਕਿਊ ਆਰ ਕਾਰਡ ਵੀ ਦਿੱਤੇ ਗਏ।ਸਮਾਗਮ ਵਿੱਚ ਗੁਲਸ਼ਨ ਕੁਮਾਰ ਸਮਾਲ ਸੇਵਿੰਗ ਅਫਸਰ, ਗਗਨ ਬਹਿਰਾ ਸ਼ਾਖਾ ਮੈਨੇਜਰ ਇੰਡੀਆ ਪੋਸਟ ਪੇਮੈਂਟ ਬੈਂਕ, ਰਣਧੀਰ ਸਿੰਘ ਜਿਲ੍ਹਾ ਸੂਚਨਾ ਅਫਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਘਰ ਕਰਮਚਾਰੀ ਸ਼ਾਮਲ ਸਨ।

 

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply