ਖਿਡਾਰੀ ਕਰਨਦੀਪ ਸਿੰਘ ਨੇ 200 ਤੇ 100 ਮੀਟਰ ਦੌੜ `ਚ ਜਿੱਤਿਆ ਗੋਲਡ ਤੇ ਸਿਲਵਰ ਮੈਡਲ
ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ – ਸੰਧੂ) – ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਆਯੋਜਿਤ ਤੀਸਰੀ ਕੌਮਾਂਤਰੀ ਇੰਡੋ ਨੇਪਾਲ ਮਿਸ਼ਨ ਉਲੰਪਿਕ ਖੇਡ ਪ੍ਰਤੀਯੋਗਤਾ `ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ 12ਵੀਂ ਜਮਾਤ ਦੇ ਵਿਦਿਆਰਥੀ ਕਰਨਦੀਪ ਸਿੰਘ ਪੁੱਤਰ ਸਕੱਤਰ ਸਿੰਘ ਨੇ ਆਪਣੀ ਉਮਰ ਵਰਗ ਦੇ 200 ਮੀਟਰ ਦੌੜ ਮੁਕਾਬਲੇ ਵਿੱਚ ਗੋਲਡ ਮੈਡਲ, 100 ਮੀਟਰ ਦੌੜ ਮੁਕਾਬਲੇ ਵਿੱਚ ਸਿਲਵਰ ਮੈਡਲ ਹਾਂਸਲ ਕੀਤਾ।ਸਕੂਲ ਪਰਤੇ ਇਸ ਐਥਲੈਟਿਕਸ ਖਿਡਾਰੀ ਦਾ ਪ੍ਰਿੰਸੀਪਲ ਮੈਡਮ ਮਨਮੀਤ ਕੌਰ, ਸਾਬਕਾ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਤੇ ਡੀ.ਪੀ.ਈ ਸਲਵਿੰਦਰ ਸਿੰਘ, ਅਧਿਆਪਕਾਂ, ਵਿਦਿਆਰਥੀਆਂ ਤੇ ਖਿਡਾਰੀਆਂ ਆਦਿ ਵੱਲੋਂ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਮਨਮੀਤ ਕੌਰ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਜਿਥੇ ਚਾਲੂ ਵਿੱਦਿਅਕ ਸ਼ੈਸ਼ਨ ਦੇ ਦੌਰਾਨ ਅਕੈਡਮਿਕ ਬੇਮਿਸਾਲ ਕਾਰਗੁਜ਼ਾਰੀ ਦਿਖਾ ਰਹੇ ਹਨ।ਉਥੇ ਖੇਡ ਖੇਤਰ ਦੇ ਵਿੱਚ ਵੀ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ, ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ਤੇ ਵੀ ਸਕੂਲ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮੌਕੇ ਪੀ.ਟੀ.ਈ ਸਰਬਜੀਤ ਕੌਰ, ਮੈਡਮ ਕਰਮਜੀਤ ਕੌਰ, ਨਿਰਮਲ ਸਿੰਘ, ਵਿਨੈ ਭਾਟੀਆ, ਜਸਵੰਤ ਰਾਏ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media