ਰਾਹੁਲ ਗਾਂਧੀ, ਕੈਪਟਨ, ਜਾਖੜ ਤੇ ਦਾਦੂਵਾਲ ਦੇ ਮਜੀਠਾ `ਚ ਫੂੂਕੇ ਪੁੱਤਲੇ
ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਾਂਗਰਸ ਵਲੋਂ ਅਕਾਲੀ ਆਗੂਆਂ ਨੂੰ ਪਿੰਡਾਂ ਵਿਚ ਨਾ ਵੜਣ ਦੇਣ ਦੀ ਚੁਣੌਤੀ ਦਾ ਮੂਹ ਤੋੜਵਾਂ ਜਵਾਬ
ਦਿੰਦਿਆਂ ਹਲਕਾ ਮਜੀਠਾ ਦੇ ਕਸਬਾ ਮਜੀਠਾ ਵਿਖੇ ਤਣਾਅ ਪੂਰਨ ਮਾਹੌਲ ਦੇ ਬਾਵਜੂਦ ਅਕਾਲੀ ਦਲ ਦੇ ਜਨਰਲ ਸਕਤਰ ਅਤੇ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਦਿਸ਼ਾ ਨਿਰਦੇਸ਼ਾਂ ਹੇਠ ਉਹਨਾਂ ਦੇ ਸਿਆਸੀ ਸਕਤਰ ਤਲਬੀਰ ਸਿੰਘ ਗਿਲ ਦੀ ਅਗਵਾਈ ’ਚ ਸਂੈਕੜੇ ਅਕਾਲੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ’ਚ ਕਾਂਗਰਸ ਖਿਲਾਫ ਜਬਰਦਸਤ ਮੁਜਾਹਰਾ ਕੀਤਾ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਪੁਤਲੇ ਫੂਕੇ ਗਏ।
ਰਾਜ ਪੱਧਰੀ ਰੋਸ ਮੁਜ਼ਾਹਰੇ ਕਰਨ ਅਤੇ ਕਾਂਗਰਸ ਦੇ ਪੁਤਲੇ ਫੂਕਣ ਦੇ ਪ੍ਰੋਗਰਾਮ ਕਾਰਨ ਅੱਜ ਮਜੀਠਾ ਕਸਬਾ ਪੂਰੀ ਤਰਾਂ ਪੁਲੀਸ ਛਾਉਣੀ ਵਿਚ ਤਬਦੀਲ ਹੋਇਆ ਪਿਆ ਸੀ।ਪੁਲੀਸ ਦੇ ਐਸ.ਪੀ ਜਗਤਪ੍ਰੀਤ ਸਿੰਘ ਅਤੇ ਡੀ.ਐਸ.ਪੀ ਨਿਰਲੇਪ ਸਿੰਘ ਨੇ ਲਾਲੀ ਮਜੀਠੀਆ ਦੀ ਅਗਵਾਈ ’ਚ ਅਕਾਲੀ ਦਲ ਦਾ ਵਿਰੋਧ ਕਰਨ ਆਏ ਕਾਂਗਰਸੀਆਂ ਨੂੰ ਮੌਕੇ ਤੋਂ ਖਦੇੜ ਦਿਤਾ, ਮੁਸ਼ਤੈਦੀ ਕਾਰਨ ਕਾਂਗਰਸ ਅਤੇ ਅਕਾਲੀ ਵਰਕਰਾਂ ’ਚ ਟਕਰਾਓ ਨੂੰ ਟਾਲਣ ’ਚ ਕਾਮਯਾਬ ਰਿਹਾ ਅਤੇ ਕਿਸੇ ਤਰਾਂ ਦੀ ਅਣਸੁਖਾਵੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ।ਤਲਬੀਰ ਸਿੰਘ ਗਿੱਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਖੌਤੀ ਜਥੇਦਾਰਾਂ ਵਲੋਂ ਸਿੱਖ ਸੰਸਥਾਵਾਂ, ਸਿਖ ਪੰਥ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਰਚੀ ਸਾਜ਼ਿਸ਼ ਦਾ ਠੋਕਵਾਂ ਜੁਆਬ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਕੀਤੀ ਗਈ ਭੱਦੀ ਨੁਕਤਾਚੀਨੀ ਨੂੰ ਖਾਲਸਾ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ।
ਇਸ ਮੌਕੇ ਗਗਨਦੀਪ ਸਿੰਘ ਭਕਨਾ, ਸਰਬਜੀਤ ਸਿੰਘ ਸੁਪਾਰੀਵਿੰਡ, ਕੁਲਵਿੰਦਰ ਧਾਰੀਵਾਲ, ਮੱਖਨ ਸਿੰਘ ਹਰੀਆਂ, ਗੁਰਵੇਲ ਸਿੰਘ ਅਲਕੜੇ, ਸਲਵੰਤ ਸਿੰਘ ਸੇਠ, ਸੁਰਿੰਦਰਪਾਲ ਸਿੰਘ ਗੋਕਲ, ਭਾਮਾ ਸ਼ਾਹ, ਸੁਖਵਿੰਦਰ ਸਿੰਘ ਗੋਲਡੀ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਸਵਰਨ ਸਿੰਘ ਮੁਨੀਮ, ਮਲਕੀਤ ਸਿੰਘ ਸ਼ਾਮਨਗਰ, ਸਜਨ ਸਿੰਘ ਬੁਢਾ ਥੇਹ, ਜੋਬਨ ਪ੍ਰੀਤ ਸਿੰਘ ਵਰਪਾਲ, ਜਸਪਾਲ ਸਿੰਘ ਭੋਆ, ਵਿਕਰਮ ਭੰਡਾਰੀ, ਅਜੈਕੁਮਾਰ ਗੋਲਡੀ, ਸੁਖਵਿੰਦਰ ਸਿੰਘ ਸੋਹੀ, ਰਣਜੀਤ ਸਿੰਘ ਭੋਮਾ, ਸਕਿੰਦਰ ਖਿਦੋਵਾਲੀ, ਰੇਸ਼ਮ ਸਿੰਘ ਭੁਲਰ, ਮਲੂਕ ਸਿੰਘ ਫਤੂਭੀਲਾ, ਲਾਡੀ ਸਰਪੰਚ ਟਾਹਲੀ ਸਾਹਿਬ, ਮੰਗਲ ਸਿੰਘ ਬਾਬੋਵਾਲ, ਸੰਨੀ ਹਦਾਇਤ ਪੁਰਾ, ਸਰਬਜੀਤ ਨਾਗ ਕਲਾਂ, ਅਵਤਾਰ ਸਿੰਘ ਮਜੀਠਾ, ਨੰਬਰਦਾਰ ਜਸਪਾਲ ਸਿੰਘ ਮਾਂਗਾ ਸਰਾਏ ਸਮੇਤ ਸਾਰੇ ਪੰਚ ਸਰਪੰਚ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media