Thursday, July 3, 2025
Breaking News

ਖ਼ਾਲਸਾ ਕਾਲਜ ਦੀ ਮੇਘਾ ਕਾਲਜ ਵਿੱਚੋਂ ਪਹਿਲੇ ਸਥਾਨ ‘ਤੇ

PPN21081415ਅੰਮ੍ਰਿਤਸਰ, 21 ਅਗਸਤ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਕੌਰ ਨੇ ਬੌਟਨੀ ਵਿਭਾਗ ਦੀ ਵਿਦਿਆਰਥਣ ਮੇਘਾ ਸ਼ਰਮਾ ਦੇ ਐੱਮ. ਐੱਸ. ਸੀ. ਸਮੈਸਟਰ-ਚੌਥਾ ਵਿੱਚ 77.7% ਨੰਬਰ ਲੈ ਕੇ ਕਾਲਜ ਵਿੱਚੋਂ ਪਹਿਲੇ ਸਥਾਨ ਹਾਸਲ ‘ਤੇ ਆਣ ਦੀ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸ਼ਰਮਾ ਨੇ ਐੱਮ. ਐੱਸ. ਸੀ. ਬੌਟਨੀ ਸਮੈਸਟਰ-ਤੀਜਾ ਵਿੱਚੋਂ ਵੀ 81% ਨੰਬਰ ਲੈ ਕੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ।ਉਨ੍ਹਾਂ ਇਸ ਮੌਕੇ ਵਿਦਿਆਰਥਣ ਦੀ ਕਾਮਯਾਬੀ ਤੇ ਬੌਟਨੀ ਵਿਭਾਗ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣ ਮੇਘਾ ਨੂੰ ਦਾ ਆਪਣੇ ਦਫ਼ਤਰ ਵਿੱਚ ਸਨਮਾਨਿਤ ਕਰਦਿਆ ਮੂੰਹ ਵੀ ਮਿੱਠਾ ਕਰਵਾਇਆ। ਇਸ ਮੌਕੇ ਪ੍ਰੋ: ਪਰਮਜੀਤ ਕੌਰੀ,  ਪ੍ਰੋ: ਕਿਰਨਦੀਪ ਕੌਰ, ਡਾ. ਪ੍ਰਵੀਨ ਕੁਮਾਰ ਅਹੂਜਾ, ਪ੍ਰੋ: ਕੁਲਬੀਰ ਕੌਰ ਆਦਿ ਵੀ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply