ਬਠਿੰਡਾ, 2 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਹਦਾਇਤਾਂ `ਤੇ ਸਥਾਨਕ ਗੁਰੂ ਨਾਨਕ ਦੇਵ ਖਾਲਸਾ ਗਰਲਜ਼ ਕਾਲਜ ਬਠਿੰਡਾ ਦੇ ਐਨ.ਐਸ.ਐਸ ਵਲੰਟੀਅਰਜ਼ ਵਲੋਂ ਕੈਂਪ ਕੋਆਰਡੀਨੇਟਰ ਮੈਡਮ ਗੁਣਜੀਤ ਕੌਰ, ਜਸਵਿੰਦਰ ਕੌਰ ਅਤੇ ਰਾਜਵੀਰ ਕੌਰ ਦੀ ਅਗਵਾਈ ਹੇਠ ਵਲੰਟੀਅਰਾਂ ਦਾ ਕੈਂਪ ਲਗਾਇ
ਆ ਗਿਆ।ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ ਪੌਦੇ ਲਗਾਏ ਗਏ ਅਤੇ ਸਫਾਈ ਵੀ ਕੀਤੀ ਗਈ। ਵਲੰਟੀਅਰਾਂ ਨੇ ਬੀਬੀ ਵਾਲਾ ਰੋਡ ਰਾਮਬਾਗ ਵਿੱਚ, ਰੇਲਵੇ ਸਟੇਸ਼ਨ, ਧੋਬੀਆਣਾ ਬਸਤੀ ਸਰਕਾਰੀ ਸਕੂਲ, ਮਹਾਰਾਜਾ ਰਣਜੀਤ ਸਿੰਘ ਖਾਲਸਾ ਟੈਕਨੀਕਲ ਕਾਲਜ, ਸਰਕਾਰੀ ਆਯੁਰਵੈਦਿਕ ਹਸਪਤਾਲ, ਗੁਰਦੁਆਰਾ ਸਾਹਿਬ ਹਾਜੀ ਰਤਨ ਅਤੇ ਕਾਲਜ ਕੈਂਪਸ ਵਿਖੇ ਪਹੁੰਚ ਕੇ ਰੁੱਖ ਲਗਾਓ ਮੁਹਿੰਮ ਅਧੀਨ ਰੱਖ ਲਗਾਏ ਅਤੇ ਸਵੱਛ ਭਾਰਤ ਮੁਹਿੰਮ ਅਧੀਨ ਜਗ੍ਹਾ ਦੀ ਸਫਾਈ ਵੀ ਕੀਤੀ ਗਈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media