ਬਠਿੰਡਾ, 8 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਕੈਨਾਲ ਕਲੋਨੀ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਲਖਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਦਸਮੇਸ ਨਗਰ ਮਹਿਰਾਜ ਰੋਡ ਰਾਮਪੁਰਾ ਤੋਂ 25 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕੈਂਟਰ ਨ ੰ: ਪੀ.ਬੀ-03 ਏ.ਸੀ-7517 ਬਠਿੰਡਾ-ਡੱਬਵਾਲੀ ਰੋਡ ਟੀ ਪੁਆਇੰਟ ਬਾਦਲ ਰੋਡ ਬਠਿੰਡਾ ਤੋਂ ਬਰਾਮਦ ਕੀਤੀ ਹੈ, ਦੋਸ਼ੀ ਹਵਾਲਾਤ ਬੰਦ ਕੀਤਾ ਗਿਆ ਹੈ।
ਇਕ ਹੋਰ ਮਾਮਲੇ ਵਿੱਚ ਥਾਣਾ ਕੈਨਾਲ ਕਲੋਨੀ ਵਿਚ ਗਨੇਸ਼ਵਰ ਕੁਮਾਰ ਵਲੋਂ ਬੂਟਾ ਸਿੰਘ ਪੁੱਤਰ ਗੁਰਮੇਜ ਸਿੰਘ, ਪਰਮਜੀਤ ਕੌਰ ਪਤਨੀ ਬੂਟਾ ਸਿੰਘ ਵਾਸੀਅਨ ਸੁਰਖਪੀਰ ਰੋਡ ਬਠਿੰਡਾ ਤੋਂ 6 ਗ੍ਰਾਮ ਹੀਰੋਇਨ ਇੰਜਨੀਅਰਿੰਗ ਕਾਲਜ ਡੱਬਵਾਲੀ ਰੋਡ ਬਠਿੰਡਾ ਤੋਂ ਬਰਾਮਦ ਕਰਕੇ ਦੋਸ਼ੀਅਨ ਨੂੰ ਥਾਣੇ ਬੰਦ ਕੀਤਾ ਗਿਆ ਹੈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media