ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਅੇਸ.ਡੀ.ਐਮ ਅੰਮ੍ਰਿਤਸਰ-1 ਰਾਜੇਸ਼ ਸ਼ਰਮਾ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜਿਲ੍ਹਾ ਕਚਿਹਰੀਆਂ ਤੋਂ ਸਵੀਪ ਰੱਥ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਹ ਸਵੀਪ ਰੱਥ ਹਲਕਾ 016 ਅੰਮ੍ਰਿਤਸਰ ਪੱਛਮੀ ਵਿੱਚ ਪੈਂਦੇ ਇਲਾਕਿਆਂ ਚ 8 ਸਤਬੰਰ ਤੱਕ ਚੱਲੇਗਾ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਪ੍ਰਚਾਰ ਕਰੇਗਾ ਤਾਂ ਜੋ ਕੋਈ ਵੀ ਨਾਗਰਿਕ ਵੋਟ ਤੋਂ ਵਾਂਝਾ ਨਾ ਰਹੇ।ਉਨ੍ਹਾਂ ਦੱਸਿਆ ਕਿ ਇਹ ਸਵੀਪ ਰੱਥ ਦਾ ਮੁੱਖ ਉਦੇਸ਼ 1 ਜਨਵਰੀ 2019 ਤੋਂ ਯੋਗ ਵੋਟਰਾਂ ਦੇ ਵੋਟਰ ਕਾਰਡ ਬਣਾਉਣਾ, ਐਨ.ਆਰ.ਆਈ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ, ਪਤੇ ਅਤੇ ਨਾਵਾਂ ਦੀ ਸੋਧ ਕਰਨਾ ਹੈ।
ਸ਼ਰਮਾ ਨੇ ਦੱਸਿਆ ਕਿ ਜੇਕਰ ਕਿਸੇ ਵੋਟਰ ਦੀ ਦੋ ਸਥਾਨਾਂ ਤੇ ਵੋਟ ਬਣੀ ਹੈ ਤਾਂ ਉਸ ਨੂੰ ਇਕ ਥਾਂ ਤੋਂ ਵੋਟ ਖਾਰਜ ਕਰਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਬੂਥ ਲੈਵਲਾਂ ’ਤੇ ਵੀ ਬੀ.ਐਲ.ਓ ਵੱਲੋਂ 9 ਤੋਂ 16 ਸਤੰਬਰ ਤੱਕ ਕੈਂਪ ਲਗਾਏ ਜਾ ਰਹੇ ਹਨ ਤੇ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਇੰਦਰਜੀਤ ਸਿੰਘ ਚੋਣ ਕਾਨੂੰਗੋ ਵੀ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media