ਭੀਖੀ, 14 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਐਸ.ਐਸ.ਪੀ ਮਾਨਸਾ ਮਨਧੀਰ ਸਿੰਘ ਦੇ ਆਦੇਸ਼ਾਂ `ਤੇ ਵਧਾਈ ਗਈ ਚੌਕਸੀ ਦੌਰਾਨ ਸ਼ੱਕੀ ਵਾਹਨਾਂ ਦੀ
ਚੈਕਿੰਗ ਕਰਨ ਮੌਕੇ ਇਕ ਵੱਡਾ ਚੋਰ ਗਿਰੋਹ ਪੁਲਿਸ ਦੇ ਅੜਿੱਕੇ ਆਇਆ ਹੈ। ਅੇਸ.ਐਸ.ਪੀ ਨੇ ਦੱਸਿਆ ਕਿ ਕੋਰਟ ਰੋਡ `ਤੇ ਕੀਤੀ ਨਾਕਾਬੰਦੀ ਦੌਰਾਨ ਕੁਲਵਿੰਦਰ ਸਿੰਘ ਵਾਸੀ ਵਾਰਡ ਨੰ. 2 ਹਾਲ ਪਿੰਡ ਮੌਜੀਆ ਅਤੇ ਰਾਜ ਸਿੰਘ ਵਾਸੀ ਵਾਰਡ ਨੰ. 6 ਮਾਨਸਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦਾ ਮੋਟਰ ਸਾਇਕਲ ਬਾਜਾਜ ਪਲਟੀਨਾ ਅਤੇ 12 ਟੱਚ ਸਕਰੀਨ ਮੋਬਾਇਲ ਬਰਾਮਦ ਕੀਤੇ ਗਏ ਜਿੰਨਾਂ ਖਿਲਾਫ਼ ਥਾਣਾ ਸਿਟੀ-2 ਮਾਨਸਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੇ ਮੋਬਾਇਲਾਂ ਵਿਚ 4 ਐਮ.ਆਈ, 1 ਲਾਵਾ, 2 ਓਪੋ, 3 ਸੈਮਸੰਗ ਅਤੇ ਇਕ ਆਈ ਫ਼ੋਨ-7 ਕੰਪਨੀ ਦੇ ਹਨ ਜਿੰਨਾਂ ਦੀ ਕੀਮਤ ਤਕਰੀਬਨ 135000 ਰੁਪਏ ਬਣੀ ਹੈ।ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਮੁੱਢਲੀ ਪੁਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਰੇਲ ਗੱਡੀਆਂ ਵਿਚ ਰਾਤ ਸਮੇਂ ਆਪਣੇ ਮੋਬਾਇਲ ਫ਼ੋਨ ਚਾਰਜਰ ਤੇ ਲਗਾ ਕੇ ਸੌਂ ਜਾਂਦੇ ਹਨ, ਉਨ੍ਹਾਂ ਦਾ ਫਾਇਦਾ ਉਠਾਉਂਦਿਆਂ ਉਕਤ ਮੁਜ਼ਰਮ ਮੋਬਾਇਲ ਚੋਰੀ ਕਰ ਲੈਂਦੇ ਸਨ। ਇਨ੍ਹਾਂ ਮੋਬਾਇਲਾਂ ਨੂੰ ਉਹ ਮਾਨਸਾ ਅਤੇ ਹੋਰ ਨਾਲ ਲੱਗਦੇ ਸ਼ਹਿਰਾਂ ਵਿਚ ਵੇਚ ਦਿੰਦੇ ਸਨ।
ਐਸ.ਐਸ.ਪੀ ਨੇ ਕਿਹਾ ਕਿ ਇਸ ਤਰਾਂ ਦੇ ਸਨੈਚਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਇਸ ਤਰਾਂ ਦੀਆਂ ਵਾਰਦਾਤਾਂ ਠੱਲ੍ਹ ਪਾਈ ਜਾ ਸਕੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media