Tuesday, March 17, 2026

`ਪਾਣੀ ਬਚਾਓ-ਰੁੱਖ ਬਚਾਓ` ਬਾਰੇ ਸੈਮੀਨਾਰ

ਬਠਿੰਡਾ, 17 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਵਿਖੇ ਦੇ ਐਨ.ਸੀ.ਸੀ ਯੂਨਿਟ ਵਲੋਂ `ਪਾਣੀ ਬਚਾਓ-ਰੁੱਖ ਬਚਾਓ` ਬਾਰੇ PPN1709201801ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਕਾਲਜ ਦੇ 20, ਪੰਜਾਬ ਬਟਾਲੀਅਨ ਵਿੰਗ ਦੀ ਐਨ.ਸੀ.ਸੀ ਯੂਨਿਟ ਦੇ ਐਨ.ਸੀ.ਸੀ ਕੈਡਿਟਾਂ ਨੇ ਹਿੱਸਾ ਲਿਆ।ਧੀਰਜ ਕੁਮਾਰ, ਜਸਮੀਤ ਕੌਰ, ਗੁਰਪ੍ਰੀਤ ਕੌਰ ਤੇ ਚੰਦਨ ਸਿੰਘ ਅਤੇ ਪਵਨਦੀਪ ਕੌਰ ਨੇ ਵਿਦਿਆਰਥੀਆਂ ਨਾਲ `ਪਾਣੀ ਬਚਾਓ-ਰੁੱਖ ਬਚਾਓ` ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਸੈਮੀਨਾਰ ਵਿੱਚ ਡਿਪਟੀ ਡਾਇਰੈਕਟਰ ਬੀ.ਡੀ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨਾਂ ਨੇ ਮੌਜੂਦਾ ਸਮੇਂ `ਚ ਪਾਣੀ ਅਤੇ ਰੁੱਖਾਂ ਦੀ ਲੋੜ ਤੇ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਸੰਖੇਪ ਜਾਣਕਾਰੀ ਦਿੱਤੀ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਐਨ.ਸੀ.ਸੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੀ ਨੋਜਵਾਨ ਪੀੜੀ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply