ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਖਾਲਸਾ ਕਾਲਜ ਦੀ ਕਰਾਸ ਕੰਟਰੀ ਟੀਮ (ਲੜਕੇ ਤੇ ਲੜਕੀਆਂ) ਨੇ ਗੁਰੂ ਨਾਨਕ ਦੇਵ
ਯੂਨੀਵਰਸਿਟੀ ਵਿਖੇ ਕਰਵਾਈ ਗਈ ‘ਇੰਟਰ ਕਾਲਜ ਮੈਨ ਕਰਾਸ ਕੰਟਰੀ’ ਚੈਂਪੀਅਨਸ਼ਿਪ 2018-19’ ’ਚ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਦੀ ਲੜਕਿਆਂ ਦੀ ਟੀਮ ਨੇ ਟੂਰਨਾਮੈਂਟ ’ਚ 24 ਪੁਆਇੰਟ ਨਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਜਦਕਿ ‘ਇੰਟਰ ਕਾਲਜ ਵੂਮੈਨ ਕਰਾਂਸ ਕੰਟਰੀ’ ਚੈਂਪੀਅਨਸ਼ਿਪ 2018-19’ ਲੜਕੀਆਂ ਦੀ ਟੀਮ ਨੇ 17 ਪੁਆਇੰਟ ਨਾਲ ਪਹਿਲਾਂ ਸਥਾਨ ਹਾਸਲ ਕਰਕੇ ਮਾਣ ’ਚ ਦੁਗਣਾ ਵਾਧਾ ਕੀਤਾ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਜੇਤੂ ਖਿਡਾਰੀਆਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ਦੌਰਾਨ ਕਰੀਬ 20 ਟੀਮਾਂ ਨੇ ਹਿੱਸਾ ਲਿਆ, ਜਿਸ ’ਚ ਲੜਕਿਆਂ ਦੀ ਟੀਮ ’ਚੋਂ ਕਾਲਜ ਨੇ 24 ਅੰਕਾਂ ਨਾਲ ਪਹਿਲਾ, ਸਪੋਰਟਸ ਕਾਲਜ, ਜਲੰਧਰ ਨੇ 42 ਅੰਕਾਂ ਨਾਲ ਦੂਜਾ ਅਤੇ ਦੁਆਬਾ ਕਾਲਜ, ਜਲੰਧਰ ਨੇ 43 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਟੀਮ ’ਚ ਗੁਰਪ੍ਰੀਤ ਸਿੰਘ ਨੇ ਚੌਥਾ, ਜਤਿੰਦਰ ਸਿੰਘ ਨੇ 6ਵਾਂ, ਗੋਬਿੰਦ ਸਿੰਘ ਨੇ 7ਵਾਂ ਅਤੇ ਬਿਕਰਮ ਸਿੰਘ ਨੇ 8ਵਾਂ ਸਥਾਨ ਪ੍ਰਾਪਤ ਕਰਕੇ ਟੀਮ ਨੂੰ ਪਹਿਲੇ ਨੰਬਰ ’ਤੇ ਲਿਆਂਦਾ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਲੜਕੀਆਂ ਦੇ ਖੇਡ ਮੁਕਾਬਲੇ ’ਚ ਕਰੀਬ 22 ਭਾਗ ਨੇ ਹਿੱਸਾ ਲਿਆ।ਜਿਸ ਵਿੱਚ ਕਾਲਜ ਦੀ ਲੜਕੀਆਂ ਦੀ ਟੀਮ ਨੇ 17 ਅੰਕਾਂ ਨਾਲ ਪਹਿਲਾਂ, ਐਚ.ਐਮ.ਵੀ ਕਾਲਜ, ਜਲੰਧਰ ਨੇ 40 ਪੁਆਇੰਟ ਨਾਲ ਦੂਜਾ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਨੇ 40 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ।ਜਿਸ ’ਚ ਕਵਲਦੀਪ ਕੌਰ ਨੇ ਦੂਜਾ, ਰਮਨਦੀਪ ਕੌਰ ਨੇ ਤੀਜਾ, ਪ੍ਰਵੀਨ ਕੌਰ ਨੇ 5ਵਾਂ ਅਤੇ ਕਵਲਜੀਤ ਕੌਰ ਨੇ 7ਵਾਂ ਸਥਾਨ ਪ੍ਰਾਪਤ ਕਰਕੇ ਟੀਮ ਨੇ ਪਹਿਲੇ ਨੰਬਰ ’ਤੇ ਮਾਅਰਕਾ ਲਗਾਇਆ।
ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਆਪਣੇ ਦਫਤਰ ਵਿਖੇ ਹੌਂਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ’ਚ ਹੋਰ ਉਚੇਰੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਵਿਭਾਗ ਮੁੱਖੀ ਡਾ. ਦਲਜੀਤ ਸਿੰਘ, ਕੋਚ ਹਰਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਸ: ਬਚਨਪਾਲ ਸਿੰਘ ਦੁਆਰਾ ਕਰਵਾਏ ਸਖ਼ਤ ਅਭਿਆਸ ਦੀ ਸ਼ਲਾਘਾ ਕੀਤੀ।ਇਸ ਮੌਕੇ ਸਾਹਿਲ ਬੇਦੀ, ਮਨਜੋਤ ਕੌਰ ਵੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media