Tuesday, September 29, 2026

ਧਰਨੇ `ਤੇ ਬੈਠੇ ਗੁਰੂ ਬਜਾਰ ਦੇ ਸਵਰਨਕਾਰਾਂ ਨਾਲ ਭਾਜਪਾ ਆਗੂ ਛੀਨਾ ਨੇ ਕੀਤੀ ਮੁਲਾਕਾਤ

PPN1909201804 ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਇੱਥੇ ਬੀਤੀ ਦਿਨੀਂ ਸ਼ਹਿਰ ਦੇ ਭੀੜ-ਭੜ੍ਹੱਕੇ ਵਾਲੇ ਇਲਾਕੇ ਗੁਰੂ ਬਜ਼ਾਰ ਵਿਖੇ ਲੁਟੇਰਿਆਂ ਵੱਲੋਂ ਪ੍ਰੇਮ ਕੁਮਾਰ ਐਂਡ ਸੰਨਜ਼ ’ਚ ਤਕਰੀਬਨ ਸਾਢੇ 7 ਕਰੋੜ ਦੇ ਕਰੀਬ ਦੀ ਕੀਤੀ ਗਈ ਲੁੱਟ ਸਬੰਧੀ ਸਵਰਨਕਾਰਾਂ ਨਾਲ ਮੁਲਾਕਾਤ ਕੀਤੀ, ਉਥੇ ਉਨ੍ਹਾਂ ਸਖ਼ਤ ਲਹਿਜ਼ੇ ’ਚ ਕਿਹਾ ਕਿ ਕਾਂਗਰਸ ਰਾਜ ’ਚ ਸੂਬੇ ਵਿੱਚ ਜ਼ੁਰਮਾਂ ਦਾ ਵਾਧਾ ਹੋਇਆ ਹੈ। PPN1909201805
    ਗੁਰੂ ਬਜ਼ਾਰ ਵਿਖੇ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ ਖੋਹ ਬਾਰੇ ਗੱਲਬਾਤ ਕਰਦਿਆਂ ਛੀਨਾ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਸਬੰਧੀ ਢਿੱਲੀ ਕਾਰਗੁਜ਼ਾਰੀ ਸਾਹਮਣੇ ਆਈ ਹੈ, ਉਥੇ ਇਸ ’ਚ ਪੁਲਿਸ ਪ੍ਰਸ਼ਾਸ਼ਨ ਵੀ ਕਸੂਰਵਾਰ ਹੈ, ਜੋ ਕਿ ਬਾਹਰੇ ਆਉਂਦੇ ਹੋਏ ਯਾਤਰੀਆਂ, ਸ਼ਰਧਾਲੂਆਂ ਨੂੰ ਪ੍ਰੇਸ਼ਾਨ ਕਰਨ ਅਤੇ ਸ਼ਹਿਰ ਵਾਸੀਆਂ ਦੇ ਚਲਾਨ ਕੱਟਣ ’ਚ ਮਸ਼ਰੂਫ਼ ਰਹਿੰਦੀ ਹੈ।ਛੀਨਾ ਨੇ ਕਿਹਾ ਕਿ ਬੜ੍ਹਾ ਹੀ ਅਫ਼ਸੋਸ ਹੈ ਕਿ ਭਰੇ ਬਜ਼ਾਰ ’ਚ 4-5 ਹਥਿਆਰਬੰਦ ਲੁਟੇਰੇ ਘਟਨਾ ਨੂੰ ਅੰਜ਼ਾਮ ਦੇ ਕੇ ਨਿਡਰ ਹੋ ਕੇ ਅਰਾਮ ਨਾਲ ਚਲੇ ਗਏ ਤੇ ਪੁਲਿਸ ਹੱਥ ’ਤੇ ਹੱਥ ਰੱਖੇ ਇਧਰ ਉਧਰ ਦੀ ਹਵਾ ’ਚ ਬਿਆਨਬਾਜ਼ੀ ਕਰ ਰਹੀ ਹੈ।
    ਛੀਨਾ ਨੇ ਸਥਾਨਕ ਸਰਕਾਰਾ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ’ਤੇ ਵਾਰ ਕਰਦਿਆਂ ਕਿਹਾ ਕਿ ਉਹ ਗ਼ਲਤ ਅਫ਼ਵਾਹਾਂ ਤੋਂ ਗੁਰੇਜ਼ ਕਰਨ ਤੇ ਜ਼ਿਲ੍ਹੇ ’ਚ ਹੋ ਰਹੀ ਲੁੱਟ ਖੋਹ, ਗੁੰਡਾਗਰਦੀ ਨੂੰ ਨਕੇਲ੍ਹ ਪਾਉਣ ਲਈ ਕੋਈ ਕਾਨੂੰਨ ਜਾਂ ਨਿਯਮ ਲਾਗੂ ਕਰਨ ਤਾਂ ਜੋ ਅਨਾਥਾਂ ਵਾਂਗੂੰ ਕਸ਼ਟ ਭੋਗ ਰਹੀ ਜਨਤਾ ਸੁੱਖ ਦਾ ਸਾਹ ਲੈ ਸਕੇ।
ਭਾਜਪਾ ਆਗੂ ਛੀਨਾ ਨੇ ਸਮੂਹ ਸਵਰਨਕਾਰਾਂ ਨੂੰ ਯਕੀਨ ਦਿਵਾਇਆਂ ਕਿ ਅਕਾਲੀ-ਭਾਜਪਾ ਸਰਕਾਰ ਉਨ੍ਹਾਂ ਦੇ ਹਰ ਸੁੱਖ-ਦੁੱਖ ਦੀ ਭਾਈਵਾਲ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਉਹ ਸਵਰਨਕਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ’ਤੇ ਦਬਾਅ ਪਾਇਆ ਜਾਵੇਗਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰੇ ਅਤੇ ਦਿਨੋਂ ਦਿਨ ਵੱਧ ਰਹੀ ਗੁੰਡਾਗਰਦੀ ਅਤੇ ਲੁੱਟ-ਖੋਹ ਸਬੰਧੀ ਸਖ਼ਤ ਕਾਨੂੰਨ ਬਣਾਇਆ ਜਾਵੇ।

 

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply