Monday, June 15, 2026

ਮਾਮਲਾ 1984 ਸਿੱਖ ਕਤਲੇਆਮ ਦੀ ਗਵਾਹ ਨੂੰ ਖਰੀਦਣ ਦੇ ਦੋਸ਼ਾਂ ਦਾ

ਦਿੱਲੀ ਕਮੇਟੀ ਨੇ ਗਵਾਹਾਂ ਦੀ ਸੁਰੱਖਿਆ ਲਈ ਅਦਾਲਤ ’ਚ ਦਾਇਰ ਕੀਤੀ ਅਪੀਲ
ਨਵੀਂ ਦਿੱਲੀ, 20 ਸਤੰਬਰ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਦੇ ਮਾਮਲੇ ’ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੇ ਖਿਲਾਫ ਗਵਾਹ PPN2009201805ਚਾਮ ਕੌਰ ਨੂੰ ਗਵਾਹੀ ਨਾ ਦੇਣ ਬਦਲੇ 10 ਲੱਖ ਰੁਪਏ ਦੇਣ ਦੀ ਪੇਸ਼ਕਸ਼ ਸਾਹਮਣੇ ਆਈ ਹੈ।ਪੇਸ਼ਕਸ ਨਾ ਮੰਨਣ ’ਤੇ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ।ਸੁਲਤਾਨਪੁਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੈ ਕਿਸ਼ਨ ਦੀ ਸਮੱਰਥਕ ਮਹਿਲਾ ਵੱਲੋਂ ਇਸ ਸੰਬੰਧੀ ਚਾਮ ਕੌਰ ਦੇ ਨਾਲ ਸੰਪਰਕ ਕਰਨ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਹਰਕਤ ’ਚ ਆ ਗਈ ਹੈ।ਕਮੇਟੀ ਵੱਲੋਂ ਅੱਜ ਪਟਿਆਲਾ ਹਾਊਸ ਕੋਰਟ ’ਚ ਬੀਬੀ ਚਾਮ ਕੌਰ ਦੀ ਸੁਰੱਖਿਆ ਲਈ ਬਕਾਇਦਾ ਅਰਜੀ ਵੀ ਦਾਇਰ ਕੀਤੀ ਗਈ ਹੈ।
    ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਸੱਜਣ ਕੁਮਾਰ ਅਤੇ ਉਸ ਦੇ ਸਾਥੀਆਂ ’ਤੇ 3 ਗਵਾਹਾਂ ਨੂੰ ਧਮਕਾਉਣ ਦਾ ਦੋਸ਼ ਲਗਾਇਆ।ਜੌਲੀ ਨੇ ਕਿਹਾ ਕਿ ਜੋਗਿੰਦਰ ਸਿੰਘ, ਪੋਪਰੀ ਕੌਰ ਤੋਂ ਬਾਅਦ ਹੁਣ ਚਾਮ ਕੌਰ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਚਾਮ ਕੌਰ ਨੂੰ ਧਮਕਾਉਣ ਅਤੇ ਲਲਚਾਉਣ ਦੀ ਪੇਸ਼ਕਸ਼ ਕਰਨ ਵਾਲੀ ਮਹਿਲਾ ਜੈ ਕਿਸ਼ਨ ਦੀ ਸਮੱਰਥਕ ਦੱਸੀ ਜਾਂਦੀ ਹੈ।ਜਿਸ ਨੇ ਚਾਮ ਕੌਰ ਦੇ ਨਾਲ ਹੀ 1984 ਦੀ ਲੜਾਈ ਲੜ ਰਹੇ ਗੁਰਦੁਆਰਾ ਕਮੇਟੀ ਦੇ ਪੈਰੋਕਾਰਾਂ ਸਣੇ ਵਕੀਲਾਂ ਨੂੰ ਵੀ ਵੇਖ ਲੈਣ ਦੀ ਧਮਕੀ ਦਿੱਤੀ ਹੈ।ਕਿਉਂਕਿ ਇਹ ਮਾਮਲਾ ਗਵਾਹਾਂ ਦੀ ਸੁਰੱਖਿਆ ਨਾਲ ਜੁੜਿਆ ਹੈ।ਇਸ ਕਰਕੇ ਅਸੀਂ ਅਦਾਲਤ ’ਚ ਸੁਰੱਖਿਆ ਲਈ ਅਪੀਲ ਦਾਇਰ ਕਰ ਦਿੱਤੀ ਹੈ।ਜੌਲੀ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ’ਚ ਜੈ ਕਿਸ਼ਨ, ਸੱਜਣ ਕੁਮਾਰ ਅਤੇ ਵਿਚੋਲੀ ਮਹਿਲਾ ਦੀ ਕਾਲ ਡਿਟੇਲ ਕੱਢਣ ਦੀ ਅਪੀਲ ਕਰਦੇ ਹੋਏ ਸਿੱਖ ਕਤਲੇਆਮ ਦੇ ਸਮੂਹ ਮਾਮਲਿਆਂ ਦੀ ਸੁਣਵਾਈ ਰੋਜ਼ਾਨਾ ਕਰਨ ਦੀ ਮੰਗ ਕੀਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply